Punjabi News

ਕਾਮਰੇਡ ਗੁਰਚਰਨ ਸਿੰਘ ਰੰਧਾਵਾ ਦੀ 30ਵੀਂ ਬਰਸੀ ਮਨਾਈ ਗਈ

ਕਾਮਰੇਡ ਗੁਰਚਰਨ ਸਿੰਘ ਰੰਧਾਵਾ ਦੀ 30ਵੀਂ ਬਰਸੀ ਮਨਾਈ ਗਈ
ਨਾਗਰਿਕਤਾ ਸੋਧ ਵਰਗੇ ਕਾਨੂੰਨਾਂ ਨਾਲ ਮੋਦੀ ਸਰਕਾਰ ਦੇਸ਼ ਵਿੱਚ ਖਾਨਾ ਜੰਗੀ ਵਰਗੇ ਹਾਲਾਤ ਬਣਾ ਰਹੀ ਹੈ  – ਕਾਮਰੇਡ ਤੱਗੜਜਲੰਧਰ/ ਫਿਲੌਰ 20 ਦਸੰਬਰ ,2019:ਪੰਜਾਬ ਦੇ ਪ੍ਰਸਿੱਧ ਇਤਿਹਾਸਕ ਕਮਿਊਨਿਸਟ ਆਗੂ ਕਾਮਰੇਡ ਗੁਰਚਰਨ ਸਿੰਘ ਰੰਧਾਵਾ ਜੋ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰ , ਕੇਂਦਰੀ ਕਮੇਟੀ ਮੈਂਬਰ ਅਤੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਰਹੇ ਹਨ , ਦੀ 30ਵੀਂ ਬਰਸੀ ਉਨ•ਾਂ ਦੇ ਜੱਦੀ ਪਿੰਡ ਰੰਧਾਵਾ ( ਤਹਿਸੀਲ ਫਿਲੌਰ ) ਵਿਖੇ ਕਮਿਊਨਿਸਟ ਰਵਾਇਤਾਂ ਅਨੁਸਾਰ ਮਨਾਈ ਗਈ। ਭਾਰੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਾਮਰੇਡ , ਨਗਰ ਨਿਵਾਸੀ ਅਤੇ ਇਲਾਕੇ ਦੇ ਲੋਕ ਇਸ ਮੌਕੇ ਤੇ ਪਹੁੰਚੇ । ਕਾਮਰੇਡ ਰੰਧਾਵਾ ਜੀ ਦੀ ਪਿੰਡ ਵਿੱਚ ਸਥਾਪਤ ਯਾਦਗਾਰ ਉੱਤੇ ਲਾਲ ਝੰਡਾ ਝੁਲਾਇਆ ਗਿਆ , ਫੁੱਲ ਮਾਲਾਵਾਂ ਚੜ•ਾ

ਕਾਮਰੇਡ ਗੁਰਚਰਨ ਸਿੰਘ ਰੰਧਾਵਾ ਦੀ 30ਵੀਂ ਬਰਸੀ ਮਨਾਈ ਗਈ ਈਆਂ ਗਈਆਂ ਅਤੇ ਪਿੰਡ ਵਿੱਚ “ ਕਾਮਰੇਡ ਗੁਰਚਰਨ ਸਿੰਘ ਰੰਧਾਵਾ ਅਮਰ ਰਹੇ ” ਦੇ ਨਾਅਰੇ ਮਾਰਦੇ ਹੋਏ ਮਾਰਚ ਕੀਤਾ ਗਿਆ । ਇਸ ਮੌਕੇ ਤੇ ਹੋਏ ਸ਼ਰਧਾਂਜਲੀ ਸਮਾਗਮ ਜਿਸਦੀ ਪ੍ਰਧਾਨਗੀ ਕਾਮਰੇਡ ਦਿਆਲ ਸਿੰਘ ਢੰਡਾ  , ਕਾਮਰੇਡ ਦਿਲਬਾਗ ਸਿੰਘ ਰੰਧਾਵਾ ਅਤੇ ਕਾਮਰੇਡ ਗੁਰਦਿਆਲ ਸਿੰਘ ਰੰਧਾਵਾ ਨੇ ਕੀਤੀ ਨੂੰ ਸੰਬੋਧਨ ਕਰਦੇ ਹੋਏ ਜ਼ਿਲ•ਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗ਼ੜ ਨੇ ਜਿੱਥੇ ਕਾਮਰੇਡ ਰੰਧਾਵਾ ਦੇ ਕੁਰਾਬਾਨੀਆਂ ਭਰੇ ਅਤੇ ਪ੍ਰੇਰਨਾ ਸਰੋਤ ਜੀਵਨ ਬਾਰੇ ਚਾਨਣਾ ਪਾਇਆ ਉੱਥੇ ਦੇਸ਼ ਦੇ ਵਰਤਮਾਨ ਰਾਜਨੀਤਿਕ ਹਾਲਾਤਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ । ਕਾਮਰੇਡ ਤੱਗੜ ਨੇ ਕਿਹਾ ਕਿ ਵਰਤਮਾਨ ਮੋਦੀ ਸਰਕਾਰ ਨਾਗਰਿਕਤਾ ਸੋਧ ਕਾਨੂੰਨ , ਨਾਗਰਿਕਾਂ ਦਾ ਕੌਮੀ ਰਜਿਸਟਰ ਤਿਆਰ ਕਰਨਾ ਆਦਿ ਵਰਗੇ ਫਿਰਕੂ , ਵੰਡਵਾਦੀ ਅਤੇ ਸੰਵਿਧਾਨ ਵਿਰੋਧੀ ਕਦਮਾਂ ਨਾਲ ਦੇਸ਼ ਦੇ ਲੋਕਾਂ ਨੂੰ ਫਿਰਕੂ ਆਧਾਰ ਤੇ ਵੰਡਣ ਅਤੇ ਦੇਸ਼ ਵਿੱਚ ਖਾਨਾ ਜੰਗੀ ਵਰਗੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ•ਾਂ ਕਿਹਾ ਕਿ ਅੱਜ ਦੇ ਹਾਲਾਤ ਵਿੱਚ ਮੋਦੀ – ਅਮਿਤ ਸ਼ਾਹ ਜੋੜੀ ਦੀ ਸਰਕਾਰ ਅਤੇ ਭਗਵਾਂ ਬਰਗੇਡ ਦੀਆਂ ਹਿੰਦੂ ਰਾਸ਼ਟਰਵਾਦੀ ਫਾਸ਼ੀ ਨੀਤੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਕਰਨਾ ਹੀ ਕਾਮਰੇਡ ਰੰਧਾਵਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੂਬਾ ਸਕੱਤਰੇਤ ਮੈਂਬਰ ਅਤੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਬਾਸੀ ਨੇ ਕਾਮਰੇਡ ਰੰਧਾਵਾ ਜੀ ਨਾਲ ਆਪਣੀਆਂ ਜੁੜੀਆਂ ਹੋਈਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਸਾਰੇ ਸਾਥੀਆਂ ਨੂੰ ਪਾਰਟੀ ਵਲੋਂ 23 ਦਸੰਬਰ ਨੂੰ ਜਲੰਧਰ ਵਿਖੇ ਹੋ ਰਹੇ ਵਿਸ਼ਾਲ ਮੁਜ਼ਾਹਰੇ ਨੂੰ ਸਫ਼ਲ ਕਰਨ ਦਾ ਸੱਦਾ ਦਿੱਤਾ। ਕਾਮਰੇਡ ਗੁਰਮੀਤ ਸਿੰਘ ਢੱਡਾ , ਸੁਖਪ੍ਰੀਤ ਸਿੰਘ ਜੌਹਲ , ਦਿਆਲ ਸਿੰਘ ਢੰਡਾ , ਲਛਮਣ ਸਿੰਘ ਜੌਹਲ , ਮਾਸਟਰ ਮੂਲ ਚੰਦ , ਦਿਲਬਾਗ ਸਿੰਘ ਰੰਧਾਵਾ , ਮੇਲਾ ਸਿੰਘ ਰੁੜਕਾ ਕਲਾਂ , ਮਾਸਟਰ ਪਰਸ਼ੋਤਮ ਬਿਲਗਾ ਅਤੇ ਹੋਰ ਸਾਥੀਆਂ ਨੇ ਵੀ ਰੰਧਾਵਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਕਾਮਰੇਡ ਗੁਰਚੇਤਨ ਸਿੰਘ ਜੌਹਲ ( ਕੈਨੇਡਾ ) , ਗੁਰਪਰਮਜੀਤ ਕੌਰ ਤੱਗ਼ੜ , ਵਿਜੈ ਧਰਨੀ , ਪਰਕਾਸ਼ ਕਲੇਰ , ਸਰਦਾਰ ਮੁਹੰਮਦ , ਸੋਢੀ ਲਾਲ ਉੱਪਲ ਭੂਪਾ , ਜਗਤਾਰ ਸਿੰਘ ਸੰਧੂ , ਮਨਮੋਹਨ ਸ਼ਰਮਾ , ਅਮਰਜੀਤ ਸਿੰਘ ਜੌਹਲ ਅਤੇ ਹੋਰ ਅਨੇਕਾਂ ਸਾਥੀ ਵੀ ਹਾਜ਼ਰ ਸਨ। ਸਮਾਗਮ ਦੌਰਾਨ ਹੀ ਇੱਕ ਵਿਸ਼ੇਸ਼ ਏਜੰਡਾ ਰੱਖ ਕੇ 23 ਦਸੰਬਰ ਨੂੰ ਜਲੰਧਰ ਵਿਖੇ ਹੋ ਰਹੇ ਮੁਜ਼ਾਹਰੇ ਦੀ ਸਫ਼ਲਤਾ ਲਈ ਪ੍ਰੋਗਰਾਮ ਉਲੀਕਿਆ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਤਹਿਸੀਲ ਫਿਲੌਰ ਵਿਚੋਂ ਇਸ ਵਾਸਤੇ 500 ਤੋਂ ਵੱਧ ਸਾਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।

About the author

SK Vyas

SK Vyas

Add Comment

Click here to post a comment

Most Liked

Categories