Punjabi Samachar

ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿੱਚ ਮਾਰਕਫੈਡ ਨੇ ਬੂਥ ਦੀ ਸ਼ੁਰੂਆਤ

ਅੰਮ੍ਰਿਤਸਰ, 14 ਅਗਸਤ, 2019 :ਅੱਜ ਮਾਰਕਫੈਡ ਵਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿੱਚ ਆਪਣੇ ਬੂਥ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਮਾਣਯੋਗ ਸਹਿਕਾਰਤਾ ਅਤੇ ਜੈਲ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤਾ ਗਿਆ । ਇਸ ਸਮੇਂ ਯੁਨੀਵਰਸਿਟੀ ਦੇ ਵਾਈਸ ਚਾਸਂਲਰ ਜਸਪਾਲ ਸਿੰਘ ਸੰਧੂ, ਮਾਰਕਫੈਡ ਦੇ ਡਾਇਰੈਕਟਰ ਸ਼੍ਰੀ ਸੰਦੀਪ ਰੰਧਾਵਾ ,ਦਲਜਿੰਦਰ ਬੀਰ ਸਿੰਘ ਵਿਰਕ,ਸ਼੍ਰੀ ਮਲੂਕ ਸਿੰਘ , ਜਿਲਾ ਪ੍ਰਬੰਧਕ ਮਾਰਕਫੈਡ ਸ਼੍ਰੀ ਗੁਰਪ੍ਰੀਤ ਸਿੰਘ , ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ,ਸ਼੍ਰੀ ਐਸ. ਐਸ ਬਹਿਲ, ਡਿਪਟੀ ਰਜਿਸਟਰਾਰ ਸ਼੍ਰੀ ਪਲਵਿੰਦਰ ਸਿੰਘ ਬੈਲ,ਸ਼੍ਰੀ ਜਗਦੀਪ ਸਿੰਘ ਐਫ.ਐਸ.ੳ,ਸ਼੍ਰੀ ਅਨਿਲ ਕੁਮਾਰ ਮੈਨੇਜਰ ਅਤੇ ਹੋਰ ਮੌਜੂਦ ਸਨ।
ਇਸ ਸਮੇਂ ਜਿਲਾ ਪ੍ਰਬੰਧਕ ਮਾਰਕਫੈਡ ਨੇ ਦੱਸਿਆ ਕਿ ਮਾਰਕਫੈਡ ਵਲੋਂ ਵਧੀਆ ਕੁਆਲਇਟੀ ਦੀਆਂ ਘਰ ਵਿੱਚ ਵਰਤਣਯੋਗ ਵਸਤੇ ਤਿਆਰ ਕੀਤੀਆਂ ਜਾਂਦੀਆਂ ਹਨ। ਅੱਜ ਦੇ ਮਿਲਾਵਟੀ ਯੁਗ ਵਿਚ ਯੁਨੀਵਰਸਿਟੀ ਨਿਵਾਸੀਆਂ,ਵਿਦਿਆਰਥੀਆਂ ,ਸਟਾਫ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇਹ ਬੂਥ ਸਟੋਰ ਸ਼ੁਰੂ ਕੀਤਾ ਗਿਆ ਹੈ। ਮਾਰਕਫੈਡ ਦਾ ਸਮਾਨ ਜਿਸ ਵਿੱਚ ਆਟਾ,ਅਚਾਰ,ਸਰੋਂ ਦਾ ਤੇਲ ,ਜੈਮ, ਦਾਲਾਂ,ਮੁਰੈਬੇ,ਰਿਫਾਇੰਡ,ਚਾਹਪੱਤੀ ਆਦਿ ਮਿਲਦੀਆਂ ਹਨ। ਮੰਤਰੀ ਸਾਹਿਮ ਵਲੋਂ ਮਾਰਕਫੈਡ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਗਈ

 

1 Comment

Click here to post a comment