ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਗੋਲਡਨ ਜੁਬਲੀ ਵਰ੍ਹਾ 2019 ਪ੍ਰਾਪਤੀਆਂ ਵਾਲਾ ਰਿਹਾ ਵਾਈਸ ਚਾਂਸਲਰ ਵੱਲੋਂ ਨਵੇਂ ਸਾਲ 2020 ਦੀਆਂ ਵਧਾਈਆਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਗੋਲਡਨ ਜੁਬਲੀ ਵਰ੍ਹਾ 2019 ਪ੍ਰਾਪਤੀਆਂ ਵਾਲਾ ਰਿਹਾ ਵਾਈਸ ਚਾਂਸਲਰ ਵੱਲੋਂ ਨਵੇਂ ਸਾਲ 2020 ਦੀਆਂ ਵਧਾਈਆਂ Tribune News Line Bureau :

ਅੰਮ੍ਰਿਤਸਰ, 31 ਦਸੰਬਰ, 2019:ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ `ਤੇ ਚੱਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ ਗੋਲਡਨ ਜੁਬਲੀ ਹੀ ਇਸ ਸਾਲ ਨਹੀਂ ਮਨਾਈ ਸਗੋਂ ਉਸ ਵੱਲੋਂ ਵੱਖ ਵੱਖ ਖੇਤਰਾਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ `ਤੇ ਕੀਤੀਆਂ ਗਈਆਂ ਪ੍ਰਾਪਤੀਆਂ ਸਦਕਾ ਯੂਨੀਵਰਸਿਟੀ ਨੂੰ ਸੁਨਿਹਰੀ ਮੁਕਾਮ ਹੀ ਹਾਸਲ ਹੋਇਆ ਹੈ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਮਿਹਨਤੀ ਸਟਾਫ ਅਤੇ ਹੁਸ਼ਿਆਰ ਵਿਦਿਆਰਥੀਆਂ ਸਿਰ ਸਜਾਉਂਦਿਆਂ ਨਵੇਂ ਸਾਲ ਦੀ ਆਮਦ `ਤੇ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਵਧਾਈ ਸੰਦੇਸ਼ ਭੇਜੇ ਗਏ ਹਨ। ਸਾਲ 2020 ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲ ਵਿਚ ਵੀ ਉਹ ਆਸ ਕਰਦੇ ਹਨ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਯੂਨੀਵਰਸਿਟੀ ਵੱਖ ਵੱਖ ਖੇਤਰਾਂ ਦੇ ਵਿਚ ਆਪਣੀਆਂ ਉਪਲਬਧੀਆਂ ਇੰਝ ਹੀ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਯੂਨੀਵਰਸਿਟੀ ਕੈਂਪਸ ਦੇ ਵਾਤਾਵਰਣ ਨੂੰ ਕੌਮਾਂਤਰੀ ਪੱਧਰ ਦੀ ਦਿੱਖ ਦੇਣਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ `ਤੇ ‘ਫੈਲੇ ਵਿਦਿਆ ਚਾਨਣ ਹੋਇ’ ਦੇ ਉਦੇਸ਼ਾਂ ਹਿਤ 24 ਨਵੰਬਰ 1969 ਨੂੰ ਸਥਾਪਤ ਹੋਈ ਸੀ ਅਤੇ ਇਸ ਵਰ੍ਹੇ 550ਵੇਂ ਪ੍ਰਕਾਸ਼ ਪੁਰਬ ਦੇ ਅਵਸਰ `ਤੇ ਯੂਨੀਵਰਸਿਟੀ ਦੇ ਵੱਖ ਵੱਖ ਪ੍ਰੋਗਰਾਮ ਕਰਵਾ ਕੇ ਸਮਾਜ ਨੂੰ ਵੀ ਉਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਂਵਾਂ `ਤੇ ਆਧਾਰਿਤ ਹੈ। ਅੰਤਰ-ਧਰਮ ਸੰਵਾਦ ਦੇ ਤਹਿਤ ਇਥੇ ਸੈਂਟਰ ਹੀ ਨਹੀਂ ਸਥਾਪਤ ਕੀਤਾ ਜਾ ਰਿਹਾ ਸਗੋਂ ਕੌਮਾਂਤਰੀ ਪੱਧਰ ਦਾ ਸਮਾਗਮ ਰਚਾ ਕੇ ਸਭ ਧਰਮਾਂ ਦੇ ਨੁਮਾਂਇਦਿਆਂ ਨੂੰ ਇਕ ਮੰਚ `ਤੇ  ਲਿਆਂਦਾ ਗਿਆ ਸੀ ਤੇ ਉਨ੍ਹਾਂ ਵੱਲੋਂ ਜੋ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਸਿਲਸਲੇ ਨੂੰ ਅੱਗੇ ਜਾਰੀ ਰੱਖਣ ਲਈ ਕਿਹਾ ਗਿਆ ਹੈ, `ਤੇ ਅਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਖੇਡਾਂ, ਸਭਿਆਚਾਰਕ ਖੇਤਰਾਂ, ਅਕਾਦਮਿਕ ਖੋਜਾਂ ਦੇ ਨਾਲ ਨਾਲ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆੳੇੁਣ ਦੇ ਲਈ ਕੰਮ ਕਰ ਰਹੀ ਹੈ। ਯੂਨੀਵਰਸਿਟੀ ਨੂੰ ਪ੍ਰਦੂਸ਼ਣਮੁਕਤ ਕਰਨ ਅਤੇ ਪੂਰਾ ਹਰਿਆ ਭਰਿਆ ਕਰਨ ਦੇ ਲਈ ਕਰੀਬ ਵੀਹ ਹਜ਼ਾਰ ਤੋਂ ਉਪਰ ਹਰ ਤਰਾਂ ਦੇ ਰੁੱਖ ਅਤੇ ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਇਸ ਵਰ੍ਹੇ ਮਾਤਾ ਕੌਲਾਂ ਬੋਟਾਨੀਕਲ ਗਾਰਡਨ ਵਿਚ ਨਵੇਂ ਬਣੇ ਗਲਾਸ ਹਾਊਸ, ਫਰਨ ਹਾਊਸ, ਕੰਜ਼ਰਵੇਟਰੀ, ਮੌਸ ਹਾਊਸ ਅਤੇ ਨੈਟ ਹਾਊਸ ਜੋ ਭਾਰਤ ਸਰਕਾਰ ਦੇ ਮਨਿਸਟਰੀ ਆਫ ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਦੀ ਸਕੀਮ ਅਧੀਨ 75 ਲੱਖ ਦੀ ਗ੍ਰਾਂਟ ਦੀ ਮਦਦ ਨਾਲ ਤਿਆਰ ਕੀਤੇ ਗਏ ਹਨ, ਨੂੰ ਸਥਾਪਤ ਕਰਨ ਦਾ ਮਕਸਦ ਦੀ ਓਨਾ ਪੌਦਿਆਂ ਨੂੰ ਉਗਾਉਣਾ, ਸਾਭਣਾ ਅਤੇ ਇਨ੍ਹਾਂ ਉਪਰ ਖੋਜ ਕਰਨੀ ਹੈ। ਯੂਨੀਵਰਸਟਿੀ ਵਿਖੇ ਲਗਾਏ ਗਏ 1.8 ਮੈਗਾਵਾਟ ਕੈਪਸਟੀ ਵਾਲੇ ਰੂਫ ਟਾਪ ਸੋਲਰ ਐਨਰਜੀ ਪਲਾਂਟ ਦਾ ਮਕਸਦ ਵੀ ਯੂਨੀਵਰਸਿਟੀ ਨੂੰ ਊਰਜਾ ਦੇ ਖੇਤਰ ਵਿਚ ਸਵੈਨਿਰਭਰ ਬਣਾੳਣਾ ਹੈ।ਇਨ੍ਹਾਂ ਉਦਮਾਂ ਅਤੇ ਯੂਨੀਵਰਸਿਟੀ ਦੇ ਉਚੇਰੇ ਮਾਹੌਲ ਨੂੰ ਧਿਆਨ ਵਿਚ ਰੱਖ ਕੇ ਹੀ ਭਾਰਤ ਸਰਕਾਰ ਵੱਲੋਂ ਵੱਡੇ ਕੈਂਪਸ ਵਾਲੀਆਂ ਯੂਨੀਵਰਸਿਟੀਆਂ ਵਿਚੋਂ 2019 ਦੀ ਸਭ ਤੋਂ ਸਾਫ ਯੂਨੀਵਰਸਿਟੀ ਕਰਾਰ ਦਿੱਤਾ ਗਿਆ ਹੈ।

ਵਿਗਿਆਨ, ਤਕਨਾਲੋਜੀ ਅਤੇ ਮੈਨੇਜਮੈਂਟ ਆਦਿ ਖੇਤਰਾਂ ਦੇ ਵਿਸਥਾਰ ਲਈ ਵਿਹਾਰਕ ਅਤੇ ਖੋਜ ਭਰਪੂਰ ਯਤਨਾਂ ਅਕਾਦਮਿਕ, ਖੋਜ, ਖੇਡ ਅਤੇ  ਸਭਿਆਚਾਰਕ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਦੀ ਬਦੌਲਤ ਯੂ.ਜੀ.ਸੀ. ਤੋਂ ਪੋਟੈਂਸੀਅਲ ਆਫ ਐਕਸਿਲੈਂਸ ਦਾ ਦਰਜਾ ਹਾਸਲ ਹੋਇਆ ਹੈ ਅਤੇ ਕੈਟਾਗਿਰੀ-1 ਸ਼੍ਰੇਣੀ ਵਿੱਚ ਜੁੜਨ ਦਾ ਮਾਣ ਹਾਸਲ ਹੋਣਾ ਵੀ ਯੂਨੀਵਰਸਿਟੀ ਦੇ ਇਤਿਹਾਸ ਦੀ ਪ੍ਰਾਪਤੀ ਹੈ। ਇਮਾਰਤਾਂ ਉੱਤੇ ਸੋਲਰ ਊਰਜਾ-ਪਲਾਂਟ ਸਥਾਪਤ ਕਰਕੇ, ਬਾਹਰੀ ਵਾਹਨਾਂ ਦੀ ਆਮਦ ਘਟਾਉਂਦਿਆਂ ਚਾਰ-ਦੀਵਾਰੀ ਅੰਦਰ ਸਾਈਕਲਿੰਗ ਨੂੰ ਉਤਸ਼ਾਹਤ ਕਰਕੇ, ਅਨੇਕਾਂ ਬਹੁਭਾਂਤੀ ਪੌਦੇ ਲਗਾਕੇ, ਜਾਗਰਤੀ ਚੇਤਨਾਂ ਤਹਿਤ ਅਨੇਕਾਂ ਤਰ੍ਹਾਂ ਦੇ ਕੈਂਪ ਲਗਾਕੇ ਅਤੇ ਫਲਾਵਰ ਪਰਦਰਸ਼ਨਾਂ ਆਦਿ ਦਾ ਪ੍ਰਬੰਧ ਕਰਕੇ ਜ਼ੀਰੋ ਡਿਸਚਾਰਜ ਕੈਂਪਸ ਦਾ ਨਿਰਮਾਣ ਕਰਵਾਉਣ ਇਸ ਵਰ੍ਹੇ ਦੀਆਂ ਪ੍ਰਾਪਤੀਆਂ ਵਿਚ ਸ਼ੁਮਾਰ ਹੈ।

ਰਾਸ਼ਟਰੀ ਮੁਲਾਂਕਣ ਅਤੇ ਪ੍ਰਮਾਣੀਕਰਨ ਕੌਂਸਲ (ਨੈਕ) ਵੱਲੋਂ ‘ਏ++’ ਦਰਜਾ ਪ੍ਰਾਪਤ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਨੂੰ ਪੂਰੇ ਭਾਰਤ ’ਚੋਂ 12 ਵਾਂ ਸਥਾਨ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਸਮੁਚੇ ਮੁਲਾਂਕਣੀ ਪਰਿਪੇਖ ’ਚ ਜਿਥੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਯੂਨੀਵਰਸਿਟੀ ਨੂੰ 100 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ, ਉਥੇ ਸਬੰਧਤ ਯੂਨੀਵਰਸਿਟੀ ਭਾਰਤ ਸਰਕਾਰ ਤੋਂ ਵਧੀਆ ਕਾਰਗੁਜਾਰੀ ਬਦਲੇ ਗ੍ਰਾਂਟ ਪ੍ਰਾਪਤ ਕਰਨ ਵਾਲੀਆਂ 10 ਯੂਨੀਵਰਸਿਟੀਆਂ ਵਿਚੋਂ ਵੀ ਇੱਕ ਹੈ। ਯੂਨੀਵਰਸਿਟੀ ਨੇ ਭਾਰਤ ਸਰਕਾਰ ਪਾਸੋਂ ਅਕਾਦਮਿਕ, ਸਭਿਆਚਾਰਕ, ਪ੍ਰਸ਼ਾਸਨੀ, ਖੋਜ, ਕੁਆਲਿਟੀ ਐਂਡ ਐਕਸਿਲੈਂਸ ਅਤੇ ਯੂਥ ਅਫੇਅਰਸ ਐਂਡ ਸਪੋਰਟਸ ਵਿੱਚ ਚੰਗੇ ਯੋਗਦਾਨ ਸਦਕਾ 642.05 ਕਰੋੜ ਰੁਪਏ ਦੀ ਗ੍ਰਾਂਟ ਹਾਸਲ ਕੀਤੀ ਹੈ ।

ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ 25 ਕਰੋੜ ਅਤੇ ਬਾਬਾ ਬੁੱਢਾ ਜੀ ਅਤੇ ਬਾਬਾ ਭੀਮ ਰਾਓ ਅੰਬੇਦਕਰ ਚੇਅਰ ਦੀ ਸਥਾਪਨਾ ਲਈ 14 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ । ਕੋਰਨੇਲ ਯੂਨੀਵਰਸਿਟੀ, ਇਥਾਕਾ, ਅਮਰੀਕਾ ਅਤੇ ਯੂਨੀਵਰਸਿਟੀ ਆਫ਼ ਸਾਉਥ ਫਲਾਰੀਡਾ ਆਦਿ ਅਕਾਦਮਿਕ ਸੰਸਥਾਵਾਂ ਤੋਂ ਵੀ ਗ੍ਰਾਂਟਾਂ ਹਾਸਲ ਕੀਤੀਆਂ ਹਨ। ਯੂਨੀਵਰਸਿਟੀ ਨੇ ਖੋਜ ਖੇਤਰ ’ਚ ਅੰਤਰ-ਰਾਸ਼ਟਰੀ – ਖੋਜ ਜਨਰਲਾਂ ’ਚ ਆਪਣੇ ਖੋਜ ਪੱਤਰ ਛਪਵਾਕੇ ਐਚ ਇੰਡੈਕਸ ਉਚੇਰਾ ਕਰਨ ਦੇ ਨਾਲ ਸਭ ਤੋਂ ਵੱਧ ਪੇਟੈਂਟ ਕਰਵਾਉਣ ਵਾਲੀ ਦੂਜੀ ਯੂਨੀਵਰਸਿਟੀ ਹੈ।

ਅੰਤਰ-ਰਾਸ਼ਟਰੀ ਪੱਧਰ ’ਤੇ ਵਿਦਿਅਕ ਸਾਂਝ ਸਥਾਪਤ ਕਰਨ ਲਈ ਯੂਨੀਵਰਸਿਟੀ ਨੇ ਯੂ.ਐਸ.ਏ., ਜਪਾਨ ਅਤੇ ਯੂ.ਕੇ. ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨਾਲ ਤਾਲਮੇਲ ਸਥਾਪਤ ਕੀਤਾ ਹੈ । ਰਾਸ਼ਟਰੀ ਪੱਧਰ ’ਤੇ 27 ਨਾਮਜ਼ਦ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨਾਲ ਸਾਂਝ ਸਥਾਪਤ ਕਰਦਿਆਂ ਆਪਣੇ ਘੇਰੇ ਨੂੰ ਵਧੇਰੇ ਵਿਸਥਾਰ ਪ੍ਰਦਾਨ ਕੀਤਾ ਹੈ । ਚਾਲੂ ਸੈਸ਼ਨ ਦੌਰਾਨ ਖੇਤੀ ਵਿਭਾਗ, ਮਾਸ ਕਮਿਊਨੀਕੇਸ਼ਨ ਵਿਭਾਗ, ਟੂਰਿਜਮ ਅਤੇ ਹੋਸਪੀਟੈਲਿਟੀ ਅਤੇ ਫਿਜਿਉਥਰੈਪੀ ਨਾਲ ਸਬੰਧਤ ਚਾਰ ਨਵੇਂ ਵਿਭਾਗ ਅਤੇ ਆਧੁਨਿਕ ਪ੍ਰਸੰਗ ’ਚ  8 ਨਵੇਂ ਕੋਰਸ ਸ਼ੁਰੂ ਕੀਤੇ ਹਨ ਅਤੇ ਡਿਸਟੈਂਸ ਐਜੂਕੇਸ਼ਨ, ਆਨ ਲਾਈਨ ਐਜੂਕੇਸ਼ਨ ਅਤੇ ਇਵਨਿੰਗ ਸਟਡੀਜ ਦੇ ਤਿੰਨ ਡਾਇਰੈਕਟੋਰੇਟ ਹੋਂਦ ਵਿੱਚ ਲਿਆਂਦੇ ਹਨ। ਸਾਲ 2020 ਵਿਚ ਪੰਜਾਬੀ ਦੇ ਉਘੇ ਨਾਵਲਕਾਰ ਸ. ਨਾਨਕ ਸਿੰਘ ਜੀ ਦੀਆਂ ਕਿਰਤਾਂ ਅਤੇ ਹੋਰ ਇਤਿਹਾਸਕ ਦਸਤਾਵੇਜ਼ ਅਤੇ ਹਥੀਲਖਤਾਂ ਨੂੰ ਸਾਭਣ ਹਿਤ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਇਕ ਵੱਖਰਾ ਮਿਊਜ਼ਮ ਅਤੇ ਅਥਲੈਟਿਕਸ, ਤਲਵਾਰਬਾਜ਼ੀ, ਸਾਈਕਲਿੰਗ ਅਤੇ ਤੈਰਾਕੀ ਖੇਤਰ ਵਿਚ ਖੇਡ ਕੇਂਦਰ ਸਥਾਪਤ ਹੋ ਜਾਣਗੇ।

ਯੁਵਕ ਮੇਲਿਆਂ ਦੇ ਪਰਿਪੇਖ ਵਿੱਚ ਯੂਨੀਵਰਸਿਟੀ ਨਾਰਥ ਜੋਨ ਅੰਤਰ-ਯੂਨੀਵਰਸਿਟੀ ਕਲਚਰਲ ਚੈਂਪੀਅਨਸ਼ਿਪ ਦੀ ਵਿਜੇਤਾ ਰਹਿਣ ਦੇ ਨਾਲ ਨਾਲ 34ਵੇਂ ਨਾਰਥ ਜੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਵਿਚੋਂ ਰਨਰਅੱਪ ਰਹਿਣ ਦਾ ਮਾਣ ਵੀ ਲੈ ਚੁੱਕੀ ਹੈ। ਇਸ ਵਾਰ ਯੂਨੀਵਰਸਿਟੀ ਨੇ 35ਵੇਂ ਨਾਰਥ ਜੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ਮੇਜ਼ਬਾਨੀ ਕਰਦੇ ਹੋਏ ਪਹਿਲੀ ਰਨਅਰਜ਼ ਅੱਪ ਰਹੀ ਹੈ।
ਯੁਨੀਵਰਸਿਟੀ ਵਲੋਂ ਆਪਣੇ 50 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਸ ਨੇ ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਯੁਨੀਵਰਸਿਟੀ ਤੇ ਅੰਮ੍ਰਿਤਸਰ ਸ਼ਹਿਰ ਦੇ ਸ਼ਾਨਮੱਤੇ ਇਤਹਾਸ ਨੂੰ ਦਰਸਾਉਦੀਆਂ ਦੋ ਸ਼ਾਨਦਾਰ ਕੌਫੀ ਟੇਬਲ ਬੁਕ ਵੀ ਪ੍ਰਕਾਸ਼ਤ ਕਰਨ ਦਾ ਮਾਣ ਹਾਸਲ ਕੀਤਾ ਹੈ।

 

All Time Favorite

Categories