ਘਰ-ਘਰ ਪੁੱਜਦੀਆਂ ਕੀਤੀਆਂ ਜਾਣਗੀਆਂ ਦਵਾਈਆਂ ਤੇ ਰਾਸ਼ਨ ਦਾ ਸਮਾਨ

ਘਰ-ਘਰ ਪੁੱਜਦੀਆਂ ਕੀਤੀਆਂ ਜਾਣਗੀਆਂ ਦਵਾਈਆਂ ਤੇ ਰਾਸ਼ਨ ਦਾ ਸਮਾਨ ਫ਼ਤਹਿਗੜ੍ਹ ਸਾਹਿਬ, 25 ਮਾਰਚ: ਜਿ਼ਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇ ਨਜ਼ਰ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ  ਗਏ ਕਰਫਿਊ ਦੌਰਾਨ ਆਮ ਲੋਕਾਂ ਤੱਕ ਜਰੂਰਤ ਦਾ ਸਮਾਨ ਪਹੁੰਚਾਣ ਲਈ ਦੋਧੀਆਂ ਅਤੇ ਡੇਅਰੀ ਮਾਲਕਾਂ ਨੂੰ ਦੁੱਧ ਦੀ ਪੈਦਾਵਾਰ ਕਰ ਕੇ ਸਵੇਰੇ 7:00 ਵਜੇ ਤੋਂ ਸਵੇਰੇ 9:00 ਵਜੇ ਤੱਕ ਘਰ-ਘਰ ਦੁੱਧ ਪਹੁੰਚਾਉਣ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਸ਼ਾਮ 04 ਵਜੇ ਤੋਂ 06 ਵਜੇ ਤੱਕ ਸਬਜ਼ੀਆਂ ਅਤੇ ਕਰਿਆਨੇ ਦੀ ਸਪਲਾਈ ਘਰ ਘਰ ਕੀਤੀ ਜਾਵੇਗੀ। ਸਬਜ਼ੀਆਂ ਵੇਚਣ ਅਤੇ ਕਰਿਆਨੇ ਦੇ ਸਾਮਾਨ ਪੁੱਜਦਾ ਕਰਨ ਲਈ ਰੇਹੜੀਆਂ ਅਤੇ ਦੁਕਾਨਾਂ ਇਸ ਸ਼ਰਤ ’ਤੇ ਚੱਲਣਗੀਆਂ ਕਿ ਉਨ੍ਹਾਂ ਵੱਲੋਂ ਸਮਾਨ ਕਾਊਂਟਰਾਂ ’ਤੇ ਵੇਚਣ ਦੀ ਥਾਂ ਘਰ-ਘਰ ਪੁੱਜਦਾ ਕੀਤਾ ਜਾਵੇਗਾ । ਪ੍ਰਸ਼ਾਸ਼ਨਿਕ ਅਧਿਕਾਰੀ ਇਹ ਗੱਲ ਵੀ ਯਕੀਨੀ ਬਣਾਉਣਗੇ ਕਿ ਇਸ ਦੌਰਾਨ ਕਿਸੇ ਵੀ ਸਮਾਨ ਦੀ ਕੀਮਤ ਵਧਾ ਚੜ੍ਹਾ ਕੇ ਨਾ ਲਗਾਈ ਜਾਵੇ ਅਤੇ ਨਾ ਹੀ ਕਾਲਾ ਬਜ਼ਾਰੀ ਹੋਵੇ। ਗਾਹਕਾਂ ਦੀ  ਬੇਨਤੀ ’ਤੇ ਗੈਸ ਏਜੰਸੀਆਂ ਵੱਲੋਂ ਗੈਸ ਸਿਲੈਂਡਰ ਘਰ-ਘਰ ਪੁੱਜਦੇ ਕੀਤੇ ਜਾਣਗੇ ਅਤੇ ਇਸ ਲਈ ਸਮਾਂ ਦੁਪਹਿਰ 1:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ।
ਪੈਟਰੋਲ ਪੰਪ ਸਵੇਰੇ 8:00 ਵਜੇ ਤੋਂ ਪੂਰਵ ਦੁਪਹਿਰ 11:00 ਵਜੇ ਤੱਕ ਖੁਲੇ ਰਹਿਣਗੇ ਅਤੇ ਇਸ ਸਬੰਧੀ ਪੰਪ ਪ੍ਰਬੰਧਕਾਂ ਵੱਲੋਂ ਜਿ਼ਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤਾ ਪਾਸ ਜਾਂ ਜਿ਼ਲ੍ਹਾ ਮੈਜਿਸਟਰੇਟ/ਵਧੀਕ ਜਿ਼ਲ੍ਹਾ ਮੈਜਿਸਟਰੇਟ ਵੱਲੋਂ ਅਧਿਕਾਰਤ ਕੀਤੇ ਅਧਿਕਾਰੀ ਕੋਲੋਂ ਪਾਸ ਲੈਣਾ ਲਾਜ਼ਮੀ ਹੋਵੇਗਾ। ਦਵਾਈਆਂ ਦੀਆਂ ਦੁਕਾਨਾਂ ਵੀ ਇਸ ਸ਼ਰਤ ’ਤੇ ਚੱਲਣਗੀਆਂ ਕਿ ਉਹ ਗ੍ਰਾਹਕਾਂ ਦੀ ਮੰਗ ’ਤੇ ਦਵਾਈਆਂ ਘਰ-ਘਰ ਪੁੱਜਦੀਆਂ ਕਰਨਗੇ। ਦਵਾਈਆਂ ਦੀ ਦੁਕਾਨਾਂ ’ਤੇ ਦਵਾਈਆਂ ਦੀ ਸਿੱਧੀ ਵਿਕਰੀ ਨਹੀਂ ਹੋਵੇਗੀ। ਜਿ਼ਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਸ਼ੂਆਂ ਲਈ ਚਾਰਾ, ਪੋਲਟਰੀ, ਪਸ਼ੂ, ਪੋਲਟਰੀ ਫੀਡ, ਅਨਾਜ, ਦੁੱਧ, ਕਰਿਆਨੇ ਦੀਆਂ ਵਸਤੂਆਂ, ਪੈਟਰੋਲੀਅਮ ਉਤਪਾਦ ਅਤੇ ਐਲ.ਪੀ.ਜੀ. ਲੈ ਜਾਣ ਵਾਲੇ ਵਾਹਨਾਂ ਨੂੰ ਕਰਫਿਊ ਦੌਰਾਨ ਛੋਟ ਰਹੇਗੀ।
ਜਿ਼ਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਸਥਿਤੀ ਦੇ ਮੱਦੇ ਨਜ਼ਰ ਸਾਰਾ ਸਮਾਨ ਲੋਕਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਜਾ ਰਿਹਾ  ਹੈ ਅਤੇ ਲੋੜੀਂਦੇ ਸਮਾਨ ਦੀ ਸਪਲਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਇਸ ਲਈ ਜਿ਼ਲ੍ਹਾ ਵਾਸੀ ਘਰਾਂ ਵਿੱਚ ਹੀ ਰਹਿ ਕੇ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ।

About the author

SK Vyas

SK Vyas

Add Comment

Click here to post a comment

All Time Favorite

Categories