News

ਜਲੰਧਰ ਦੇ ਡੀਪੀਆਰਓ ਮਨਵਿੰਦਰ ਸਿੰਘ ਨੂੰ ਸਦਮਾ, ਸਹੁਰੇ ਦਾ ਦਿਹਾਂਤ

ਜਲੰਧਰ ਦੇ ਡੀਪੀਆਰਓ ਮਨਵਿੰਦਰ ਸਿੰਘ ਨੂੰ ਸਦਮਾ, ਸਹੁਰੇ ਦਾ ਦਿਹਾਂਤ

ਜਲੰਧਰ 20 ਸਤੰਬਰ, 2019: ਜਲੰਧਰ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਨਵਿੰਦਰ ਸਿੰਘ ਦੇ ਸਹੁਰੇ ਪ੍ਰੇਮ ਸਾਗਰ ਦਿਕਸ਼ਿਤ ਦਾ ਦਿਹਾਂਤ ਹੋ ਗਿਆ ਹੈ ਜਿੰਨ੍ਹਾਂ ਦਾ ਅੰਤਿਮ ਸੰਸਕਾਰ 21 ਸਤੰਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਸਵਰਗੀ ਦਿਕਸ਼ਿਤ ਅਰਬਨ ਸਟੇਟ ਸਥਿਤ ਗੀਤਾ ਮੰਦਰ ਦੇ ਫਾਊਂਡਰ ਮੈਂਬਰ ਰਹੇ ਹਨ। ਇਸ ਤੋਂ ਇਲਾਵਾ ਉਹ ਮੰਦਰ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਸੀ।ਉਹ ਕਈ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ।ਉਹ ਐਲਆਈਸੀ ਵਿੱਚੋਂ ਬਤੌਰ ਅਫਸਰ ਆਪਣੀ ਸੇਵਾਵਾਂ ਨਿਭਾਉਣ ਉਪਰੰਤ ਰਿਟਾਇਰ ਹੋ ਚੁੱਕੇ ਸਨ।

ਸ਼ਹਿਰ ਦੇ ਵੱਖ ਵੱਖ ਸੰਗਠਨਾਂ ਦੇ ਮੈਂਬਰਾਂ ਅਤੇ ਹੋਰ ਲੋਕਾਂ ਨੇ ਡੀਪੀਆਰਓ ਮਨਵਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ।