Punjabi Samachar

ਡੀ.ਐਸ.ਪੀ. (ਜਾਂਚ) ਫਤਹਿਗੜ੍ਹ ਸਾਹਿਬ ਜਸਵਿੰਦਰ ਸਿੰਘ ਟਿਵਾਣਾ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ

ਡੀ.ਐਸ.ਪੀ. (ਜਾਂਚ) ਫਤਹਿਗੜ੍ਹ ਸਾਹਿਬ ਜਸਵਿੰਦਰ ਸਿੰਘ ਟਿਵਾਣਾ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ
ਪੁਲਿਸ ਵਿਭਾਗ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਮਿਲਿਆ ਰਾਸ਼ਟਰਪਤੀ ਪੁਲਿਸ ਮੈਡਲ
ਸਿਆਣੇ, ਸੁਲਝੇ ਹੋਏ ਅਤੇ ਇੱਕ ਤਜ਼ਰਬੇਕਾਰ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ ਜਸਵਿੰਦਰ ਟਿਵਾਣਾ

ਫਤਹਿਗੜ੍ਹ ਸਾਹਿਬ,14 ਅਗਸਤ,2019: ਫਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਡੀ.ਐਸ.ਪੀ.(ਜਾਂਚ) ਜਸਵਿੰਦਰ ਸਿੰਘ ਟਿਵਾਣਾ ਨੂੰ ਪੁਲਿਸ ਵਿਭਾਗ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸ.ਟਿਵਾਣਾ ਇੱਕ ਸਿਆਣੇ, ਸੁਲਝੇ ਹੋਏ ਅਤੇ ਤਜਰਬੇਕਾਰ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ।ਅੰਨੇ ਕਤਲਾਂ ਦੀਆਂ ਗੁੱਥੀਆਂ ਸੁਲਝਾਉਣ ਅਤੇ ਹੋਰ ਗੁੰਝਲਦਾਰ ਕੇਸਾਂ ਨੂੰ ਸੁਲਝਾਉਣ ਦੇ ਮਾਹਿਰ ਵਜੋਂ ਜਾਣੇ ਜਾਂਦੇ ਜਸਵਿੰਦਰ ਸਿੰਘ ਟਿਵਾਣਾ ਸਾਲ 1991 ਵਿੱਚ ਪੰਜਾਬ ਪੁਲਿਸ ਵਿੱਚ ਸਿੱਧੀ ਭਰਤੀ ਰਾਹੀਂ ਬਤੌਰ ਏ.ਐਸ.ਆਈ.ਭਰਤੀ ਹੋਏ  ਅਤੇ 2001 ਵਿੱਚ ਇੰਸਪੈਕਟਰ ਬਣੇ। ਇਸ ਤੋਂ ਪਹਿਲਾਂ ਵੀ ਸ.ਟਿਵਾਣਾ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਮੈਡਲ ਨਾਲ ਸਨਮਾਨੇ ਜਾ ਚੁੱਕੇ ਹਨ। ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਤਰੱਕੀ ਦਾ ਸਟਾਰ ਲਾ ਕੇ ਇੰਸਪੈਕਟਰ ਤੋਂ ਬਤੌਰ ਡੀ.ਐਸ.ਪੀ. ਪਦਉੱਨਤ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਿਸਟਰੀ ਵਿੱਚ ਐਮ.ਏ., ਐਮ.ਫਿਲ ਪਾਸ ਟਿਵਾਣਾ ਨੌਜਵਾਨਾਂ ਲਈ ਵੀ ਪ੍ਰੇਰਨਾਸਰੋਤ ਹਨ। ਪਟਿਆਲੇ ਜ਼ਿਲ੍ਹੇ ਦੇ ਪਿੰਡ ਰਾਇਮਲ ਮਾਜਰੀ ਦੇ ਜੰਮਪਲ ਜਸਵਿੰਦਰ ਸਿੰਘ ਟਿਵਾਣਾ ਅੱਜ ਵੀ ਹਕੀਕੀ ਤੌਰ ਤੇ ਆਪਣੇ ਪਿੰਡ ਦੇ ਨੌਜਵਾਨਾਂ ਅਤੇ ਲੋਕਾਂ ਨਾਲ ਜੁੜੇ ਹੋਏ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਪਿੰਡ ਦੀ ਪੰਚਾਇਤ ਨੇ ਵੀ ਪਿੰਡ ਵਿੱਚ ਧੜੇਬੰਦੀ ਨੂੰ ਖਤਮ ਕਰਾਉਣ ਬਦਲੇ ਵਿਸ਼ੇਸ਼ ਸਮਾਗਮ ਕਰਵਾ ਕੇ ਸਨਮਾਨਿਤ ਕੀਤਾ ਗਿਆ। ਸ.ਟਿਵਾਣਾ ਨੇ ਬਤੌਰ ਇੰਸਪੈਕਟਰ ਪਟਿਆਲਾ,ਸੰਗਰੂਰ ਅਤੇ ਫਤਹਿਗੜ੍ਹ ਸਾਹਿਬ ਜਿਲ੍ਹਿਆਂ ਦੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਮੱਖ ਥਾਣਾ ਅਫਸਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ।ਇੰਨ੍ਹਾਂ ਸ਼ਾਨਦਾਰ ਸੇਵਾਵਾਂ ਬਦਲੇ ਹੀ ਉਨ੍ਹਾਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਦਾਨ ਕੀਤਾ ਜਾਵੇਗਾ।

1 Comment

Click here to post a comment