Punjabi News

ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨੇ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਕੀਤਾ ਦੌਰਾ

ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨੇ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਕੀਤਾ ਦੌਰਾ
ਨਗਰ ਕੌਂਸਲ ਫਿਰੋਜ਼ਪੁਰ ਦਾ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਬਣ ਰਿਹਾ ਹੈ ਰੋਲ ਮਾਡਲ
ਕਾਲਜ ਵਿਦਿਆਰਥੀਆ, ਸਟਾਫ਼ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕੱਢੀ ਪਲਾਸਟਿਕ ਮੁਕਤ ਜਾਗਰੂਕਤਾ ਰੈਲੀ
ਫਿਰੋਜ਼ਪੁਰ 30 ਦਸੰਬਰ 2019 : ਪ੍ਰਿੰਸੀਪਲ ਡਾ:ਮਧੂ ਪਰਾਸ਼ਰ ਅਤੇ ਕਾਰਜ ਸਾਧਕ ਅਫ਼ਸਰ ਸ੍ਰ: ਪਰਮਿੰਦਰ ਸਿੰਘ ਸੁਖੀਜਾ ਦੇ ਦਿਸ਼ਾ-ਨਿਰਦੇਸ਼ਾ ਹੇਠ ਨਗਰ ਕੌਂਸਲ ਫਿਰੋਜ਼ਪੁਰ ਅਤੇ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਸਾਂਝੇ ਰੂਪ ਵਿਚ ਸ਼ਹਿਰ ਦੇ ਮਾਲ ਰੋਡ, ਕਮਰਸ਼ੀਅਲ ਏਰੀਆ ਅਤੇ ਮਾਡਲ ਟਾਊਨ ਦੇ ਰਿਹਾਇਸ਼ੀ ਏਰੀਏ ਵਿਚ ਡੋਰ ਟੂ ਡੋਰ ਕੁਲੇਕਸ਼ਨ, ਕਚਰਾ ਦਾ ਸੈਗਰੀਗੇਸ਼ਨ ਅਤੇ ਪਲਾਸਟਿਕ ਦੀ ਵਰਤੋ ਬੰਦ ਕਰਨ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਲਗਭਗ 80 ਦੇ ਕਰੀਬ ਵਿਦਿਆਰਥੀਆ ਅਤੇ 10-15 ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ।
ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨੇ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਕੀਤਾ ਦੌਰਾ ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨੇ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਕੀਤਾ ਦੌਰਾ
ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨੇ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਕੀਤਾ ਦੌਰਾ
ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨੇ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਕੀਤਾ ਦੌਰਾ ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨੇ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਕੀਤਾ ਦੌਰਾ

ਇਸ ਰੈਲੀ ਦਾ ਮੁੱਖ ਮੰਤਵ ਕਚਰੇ ਦੀ ਕੁਲੇਕਸ਼ਨ/ਸੈਗਰੀਗੇਸ਼ਨ ਅਤੇ ਪਲਾਸਟਿਕ ਕੈਰੀ ਬੈਗ ਦੀ ਵਰਤੋ ਅਤੇ ਸਿੰਗਲ ਯੋਜ਼ ਪਲਾਸਟਿਕ ਦੀ ਵਰਤੋ ਬੰਦ ਕਰਨ ਸਬੰਧੀ ਸੀ। ਇਸ ਉਪਰੰਤ ਸਮੂਹ ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨੂੰ ਨਗਰ ਕੌਂਸਲ ਵੱਲੋਂ ਚਲਾਏ ਜਾ ਰਹੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਦੌਰਾ ਕਰਵਾਇਆ ਗਿਆ, ਜਿਸ ਦੌਰਾਨ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਬਾਇਓ ਡੀ ਗਰੇਬਲ ਕਚਰੇ ਤੋ ਖਾਦ ਬਣਾਉਣਾ, ਨੋਨ ਬਾਇਓ ਡੀ ਗਰੇਬਲ ਕਚਰੇ ਨੂੰ ਰੀਸਾਈਕਲ, ਰੀਯੂਜ਼ ਆਦਿ ਕਰਨ ਅਤੇ ਵਿੱਕਰੀ ਹੋਣ ਵਾਲੇ ਕਚਰੇ ਨੂੰ ਮਾਈਕਰੋ ਸੈਗਰੀਗੇਸ਼ਨ ਕਰਨ ਉਪਰੰਤ ਇਸ ਦੀ ਵਿੱਕਰੀ ਆਦਿ ਸਬੰਧੀ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ। ਇਸ ਦੌਰੇ ਦੌਰਾਨ ਵਿਦਿਆਰਥੀਆ ਨੇ ਬੜੀ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਪ੍ਰਸ਼ਨ ਉਤਰ ਵਾਰਤਾਲਾਪ ਵੀ ਹੋਈ ਅਤੇ ਵਿਦਿਆਰਥੀਆ ਨੇ ਪ੍ਰਣ ਵੀ ਲਿਆ ਕਿ ਉਹ ਖ਼ੁਦ ਵੀ ਆਪਣੇ ਆਸ-ਪਾਸ ਸਫ਼ਾਈ ਰੱਖਣਗੇ ਅਤੇ ਹੋਰਨਾ ਨੂੰ ਵੀ ਸਫ਼ਾਈ ਸਬੰਧੀ ਪ੍ਰੇਰਿਤ ਕਰਨਗੇ। ਇਸ ਮੌਕੇ ਸ਼੍ਰੀ ਸਿਮਰਨਜੀਤ ਸਿੰਘ, ਮੈਡਮ ਸਪਨਾ ਭਾਰਦਵਾਜ ਅਤੇ ਡਾ: ਸੰਗੀਤਾ ਆਦਿ ਹਾਜ਼ਰ ਸਨ।

9 Attachments

About the author

SK Vyas

SK Vyas

Add Comment

Click here to post a comment

Most Liked

Categories