Punjabi Samachar

ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਾਇਆ 

ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਾਇਆ
ਜਿਲਾ ਪੁਲਿਸ ਮੁੱਖੀ ਸਤਿੰਦਰ ਸਿੰਘ ਅਤੇ ਡੀ.ਅੇਸ.ਪੀਫ਼ਸਪੈਸ਼ਲ ਬ੍ਰਾਂਚਫ਼ਟ੍ਰੈਫਿਕ ਸੰਦੀਪ ਸਿੰਘ ਮੰਡ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਜਾ ਹਰੀ ਹੈ।
         ਜਿਥੇ ਸਾਡਾ ਦੇਸ਼ ਇਸ ਸਮੇਂ ਕਈ ਸਮਾਜਿਕ ਬੁਰਾਈਆਂ ਨਾਲ ਜੁਝ ਰਿਹਾ ਹੈ,ਉਥੇ ਹੀ ਦੇਸ਼ ਵਿਚ ਨਸ਼ੇੜੀਆਂ ਦੀ ਗਿਣਤੀ ਵਧ ਰਹੀ ਹੈ,ਜੋ ਕਿ ਇਕ ਬੁਹਤ ਹੀ ਚਿੰਤਾਜਨਕ ਵਾਲੀ ਗੱਲ ਹੈ।ਨਸ਼ੇੜੀਆਂ ਦੀ ਗਿਣਤੀ ਵਿਚ ਵਾਧੇ ਨਾਲ ਲੜਾਈਆਂ,ਚੋਰੀਆਂ,ਲੁੱਟਾਂ-ਖੋਹਾਂ ਕਈ ਹੋਰ ਸਮੱਸਿਆਵਾਂ ਵੱਧ ਰਹੀਆਂ ਹਨ।ਟ੍ਰੈਫਿਕ ਅੇਜੂਕੇਸ਼ਨ ਸੈਂਲ ਦੇ ਇੰਚਾਰਜ ਏ.ਅੇਸ.ਆਈ ਗੁਰਬਚਨ ਸਿੰਘ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਕਪੂਰਥਲਾ ਵਿਚ ਕਹੇ।ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਆਪਣੇ ਨੂੰ ਤੱਰਕੀ ਕਰ ਰਹੇ ਸਮਝੀ ਜਾਂਦੇ ਹਾਂ ਅਸੀ ਖੁਦ ਨੂੰ ਨਸ਼ੇ ਵਿਚ ਗਰਕ ਕਰੀ ਜਾ ਰਿਹੇ ਹਾਂ,ਆਪਣੇ ਆਪ ਧੋਖਾ ਕਰੀ ਜਾ ਰਹੇ ਹਾਂ,ਖੁਦ ਦੇ ਦੁਸ਼ਮਣ ਬਣੇ ਬੈਠੇ ਹਾਂ।ਅੱਜ ਸਾਡੇ ਤੋਂ ਵੱਡਾ ਮੂਰੱਖ ਹੋਰ ਕੌਣ ਹੋ ਸਕਦਾ ਹੈ।ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ।ਨਸ਼ਿਆ ਨਾਲ ਛੋਟੇ-ਛੋਟੇ ਬੱਚੇ ਯਤੀਮ ਹੋ ਰਹੇ ਹਨ,ਕਈ ਮਾਂਵਾ-ਧੀਆਂ-ਭੇਣਾਂ ਦਾ ਸੁਹਾਗ ਉਜੜ ਰਿਹਾ ਹੈ।ਹੱਸ ਦੇ ਵੱਸਦੇ ਘਰਾਂ ਦਾ ਜੀਵਨ ਨਰਕ ਬਣੀ ਜਾ ਰਿਹਾ ਹੈ।ਜਿਸ ਲਈ
ਮਾਪਿਆਂ,ਬੱਚਿਆਂ,ਅਧਿਆਪਕ,ਸਮਾਜ ਸੇਵਕ,ਪ੍ਰਬੰਧਕਾਂ ਅਤੇ ਧਾਰਮਿਕ ਸੰਸਥਾਂਵਾਂ ਵਿਚ ਤਾਲਮੇਲ ਹੋਣਾ ਬਹੁਤ ਜਰੂਰੀ ਹੈ ਆਪਣਾਂ-ਆਪਣਾਂ ਕੰਮ ਪੁਰੀ ਨਿਸ਼ਠਾ ਨਾਲ ਕਰਨ ਲੱਗਣਗੇ,ਫਿਰ ਹੀ ਇਸ ਭੈੜੀ ਲਾਹਨਤ ਤੋਂ ਬੱਚਿਆਂ ਜਾ ਸਕਦਾ ਹੈ,ਅਸੀਂ ਸਾਰੇ ਜਿਸ ਦਿਨ ਪ੍ਰਣ ਕਰ ਲਵਾਗੇ ਕੇ ਇਸ ਭੈੜੀ ਲਾਹਨਤ ਨੂੰ ਰੋਕਣਾ ਹੀ ਹੈ,ਇਹ ਕੋਈ ਮੁਸ਼ਕਲ ਕੰਮ ਨਹੀ ਹੈ।ਇਨਸਾਨੀਅਤ ਨੂੰ ਬਚਾੳਣ ਲਈ ਇਹ ਉਪਰਾਲਾ ਕਰਨਾ ਹੀ ਪਏਗਾ ਉਸ ਦਿਨ ਦੇਸ਼ ਜਰੂਰ ਮਹਾਨ ਬਣੇਗਾ।ਜੇ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਨਸ਼ਿਆਂ ਦੀ ਭੈੜੀ ਬੁਰਾਈ ਨੂੰ ਰੋਕਣਾ ਬਹੁਤ ਜਰੂਰੀ ਹੈ।ਨਸ਼ਿਆਂ ਨਾਲ ਕੈਂਸਰ,ਕਾਲਾ ਪੀਲੀਆ,ਖੁਨ ਦੀ ਕਮੀ ਵਰਗੀਆਂ ਨਾਮੁਰਾਦ ਬਿਮਾਰੀਆਂ ਮਨੁੱਖ ਨੂੰ ਖੋਰਾ ਵੀ ਲਗਾ ਰਹੀ ਹੈ।ਵਿੱਦਿਆਰਥੀਆਂ ਨੂੰ ਅਪੀਲ ਕੀਤੀ ਕਿ ਅਗਰ ਨਸ਼ਾਂ ਵੇਚਨ-ਵੰਡਨ ਵਾਲਿਆ ਦਾ ਪਤਾ ਲੱਗਦਾ ਹੈ ਤਾਂ ਉਸੇ ਸਮੇਂ ਪੁਲਿਸ ਨੂੰ ਸੂਚਨਾਂ ਜਰੂਰ ਦਿਓ।ਵਿਦਿਆਰਥੀਆਂ ਨੂੰ ਟੈ੍ਰਫਿਕ ਨਿਜਮਾਂ ਦੀ ਜਾਣਜਾਰੀ ਵੀ ਦਿੱਤੀ।ਇਸ ਸਮੇਂ ਸਕੂਲ ਦੀ ਮੁੱਖੀ ਸ੍ਰੀਮਤੀ ਨਿਰੂਪਮਾਂ ਸ਼ਰਮਾ ,ਸਰਪੰਚ ਜਗਦੀਸ਼ ਸਿੰਘ, ਰੋਜੀ ਸੂਦ,ਸ੍ਰੀਮਤੀ ਮਨਜੀਤ ਕੌਰ ਅਜੈ ਕੁਮਾਰ,ਸ੍ਰੀਮਤੀ ਅੰਜੂ ਬਾਲਾ ਹਾਜਰ ਸਨ।