ਪਰਾਲੀ ਨਾ ਸਾੜਨ ਦੇ ਝੂਠੇ ਕੇਸਾਂ ਵਿਚ ਸ਼ਾਮਲ ਪੰਚਾਇਤਾਂ ਅਤੇ ਸਹਿਕਾਰੀ ਸਭਾ ਦੇ ਸਕੱਤਰਾਂ ਖਿਲਾਫ ਹੋਵੇਗੀ ਐਫ.ਆਈ.ਆਰ: ਡਿਪਟੀ ਕਮਿਸ਼ਨਰ

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਰਾਲੀ ਨਾ ਸਾੜਨ ਕਾਰਨ ਸਰਕਾਰ ਵੱਲੋਂ ਮੁਆਵਜ਼ਾ ਪ੍ਰਾਪਤ ਕੀਤੇ ਗਏ ਸਾਰੇ 827 ਮਾਮਲਿਆਂ ਦੀ ਫ਼ੀਲਡ ਵੈਰੀਫਿਕੇਸ਼ਨ ਸ਼ੁਰੂ ਹੋਈ
ਸਾਰੇ ਸਹਿਕਾਰੀ ਸਭਾ ਦੇ ਸਕੱਤਰਾਂ ਨੂੰ ਕੇਸ ਪੋਰਟਲ ‘ਤੇ ਨਵੀਂ ਲੌਗਇਨ ਆਈ.ਡੀ ਅੱਪਲੋਡ ਕਰਨ ਦੇ ਆਦੇਸ਼ , ਜਾਅਲੀ ਕੇਸ ਅਪਲੋਡ ਕਰਨ’ ਤੇ ਕਾਰਵਾਈ ਕੀਤੀ ਜਾਵੇਗੀ

ਫਿਰੋਜ਼ਪੁਰ, 19 ਨਵੰਬਰ:ઠਪਰਾਲੀ ਨਾ ਸਾੜਨ ਦੇ ਮਾਮਲੇ ਵਿੱਚ ਝੂਠੇ ਕੇਸ ਤਸਦੀਕ ਕਰਨ ਵਾਲੀਆਂ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਦੇ ਅਹੁਦੇ ਵਾਪਸ ਲਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਚੰਦਰ ਗੰਦ ਨੇ ਕਿਹਾ ਕਿ ਪਰਾਲੀ  ਨਾ ਸਾੜਨ ਦੇ ਮਾਮਲੇ ਵਿੱਚ ਮੁਆਵਜ਼ੇ ਦੀ ਵੰਡ ਦੇ ਮਾਮਲੇ ਵਿੱਚ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਸਾਰੇ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨਾ ਸਾੜਨ ਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਰਕਾਰ ਵੱਲੋ ਮੁਆਵਜ਼ੇ ਦਾ ਸਬੰਧ ਕੀਤਾ ਗਿਆ ਸੀ, ਜਿਸ ਤਹਿਤ ਪ੍ਰਤੀ ਏਕੜ 2500 ਰੁਪਏ ਮੁਆਵਜ਼ੇ ਦੀ ਵਿਵਸਥਾ ਕੀਤੀ ਗਈ ਸੀ। ਗ਼ੈਰ-ਬਾਸਮਤੀ ਝੋਨੇ ਦੀ ਕਾਸ਼ਤ ਕਰਨ ਵਾਲੇ 5 ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ 827 ਕਿਸਾਨਾਂ ਨੂੰ ਮੁਆਵਜ਼ਾ ਵੰਡਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਝ ਕਿਸਾਨਾਂ ਨੂੰ ਇਹ ਮੁਆਵਜ਼ਾ ਗ਼ਲਤ ਢੰਗ ਨਾਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਫ਼ੀਲਡ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸਬੰਧਿਤ ਪਟਵਾਰੀ ਤੋਂ ਪਰਾਲੀ ਨੂੰ ਅੱਗ ਲਾਉਣ ਜਾਂ ਨਾ ਅੱਗ ਲਾਉਣ ਬਾਰੇ ਰਿਪੋਰਟ ਮੰਗੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਆਵਜ਼ਾ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵੱਲੋਂ ਪੋਰਟਲ ‘ਤੇ ਕੀਤੀਆਂ ਐਂਟਰੀਆਂ ਦੇ ਆਧਾਰ’ ਤੇ ਵੰਡਿਆ ਗਿਆ ਹੈ। ਪਰ ਹੁਣ ਜਾਂਚ ਵਿੱਚ ਜੋ ਵੀ ਗ਼ਲਤ ਕੇਸ ਸਾਹਮਣੇ ਆਉਣਗੇ, ਸਬੰਧਿਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਵਾਂ ਕੇਸ ਪੋਰਟਲ ਵਿਚ ਅਪਲੋਡ ਕੀਤਾ ਜਾਵੇਗਾ, ਉਸ ਕੇਸ ਦੀ ਵੀ ਫ਼ੀਲਡ ਵੈਰੀਫਿਕੇਸ਼ਨ ਹੋਵੇਗੀ। ਉਨ੍ਹਾਂ ਕਿਹਾ ਜੇਕਰ ਕੋਈ ਗ਼ਲਤ ਕੇਸ ਤਸਦੀਕ ਕਰਦਾ ਹੈ ਤਾਂ ਸਬੰਧਿਤ ਸੁਸਾਇਟੀ ਦੇ ਸਕੱਤਰ ਅਤੇ ਪੰਚਾਇਤ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਦਾ ਅਹੁੱਦਾ ਵਾਪਸ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁੱਝ ਸਹਿਕਾਰੀ ਸਭਾ ਦੇ ਸਕੱਤਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਲੌਗਇਨ ਆਈ ਡੀ ਅਤੇ ਪਾਸਵਰਡ ਦੀ ਦੁਰਵਰਤੋਂ ਕੀਤੀ ਗਈ ਹੈ, ਇਸ ਲਈ ਸਾਰੇ ਸੈਕਟਰੀਆਂ ਨੂੰ ਨਵੇਂ ਲੌਗਇਨ ਆਈ ਡੀ ਅਤੇ ਪਾਸਵਰਡ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਸਾਰੇ ਸਕੱਤਰਾਂ ਨੂੰ ਨਵੀਂ ਆਈ ਡੀ ਦੀ ਵਰਤੋਂ ਕਰਦਿਆਂ ਪੋਰਟਲ ਉੱਤੇ ਡਾਟਾ ਅਪਲੋਡ ਕਰਨ ਲਈ ਕਿਹਾ ਹੈ।

All Time Favorite

Categories