Punjabi Samachar

ਪਹਿਲ ਦੇ ਅਧਾਰ ‘ਤੇ ਕੀਤੇ ਜਾਣ ਸੀਨੀਅਰ ਸਿਟੀਜਨਜ਼ ਦੇ ਕੰਮ : ਏ.ਡੀ.ਸੀ.

-ਸੀਨੀਅਰ ਸਿਟੀਜਨਜ਼ ਨੂੰ ਸੁਵਿਧਾਵਾਂ ਦੇਣ ਸਬੰਧੀ ਜ਼ਿਲ•ਾ ਪੱਧਰੀ ਕਮੇਟੀ ਦੀ ਤਿਮਾਹੀ ਮੀਟਿੰਗ ‘ਚ ਵੱਖ-ਵੱਖ ਵਿਭਾਗਾਂ ਨੂੰ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 28 ਜੂਨ : ਸਰਕਾਰ ਸੀਨੀਅਰ ਸਿਟੀਜ਼ਨ ਨੂੰ ਹਰ ਤਰ•ਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਲਈ ਸਾਰੇ ਵਿਭਾਗ ਪਹਿਲ ਦੇ ਅਧਾਰ ‘ਤੇ ਸੀਨੀਅਰ ਸਿਟੀਜਨਜ਼ ਦੇ ਕੰਮ ਕਰਨ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਅੱਜ ਜ਼ਿਲ•ਾ ਪੱਧਰੀ ਕਮੇਟੀ ਦੀ ਸਾਲ 2019-20 ਦੀ ਪਹਿਲੀ ਤਿਮਾਹੀ ਮੀਟਿੰਗ  ਨੂੰ ਸੰਬੋਧਨ ਕਰਦਿਆਂ ਰੱਖੇ। ਮੀਟਿੰਗ ਦੌਰਾਨ ਸੀਨੀਅਰ ਸਿਟੀਜਨਜ਼ ਨੂੰ ਸੁਰੱਖਿਆ, ਸਿਹਤ ਸੁਵਿਧਾਵਾਂ, ਬੈਂਕਾਂ ਅਤੇ ਹੋਰ ਦਫਤਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਉਕਤ ਵਿਭਾਗਾਂ ਦੇ ਅਫ਼ਸਰ ਵੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸੀਨੀਅਰ ਸਿਟੀਜਨਜ਼ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਇਨ•ਾਂ ਵਿਅਕਤੀਆਂ ਨੂੰ ਉਨ•ਾਂ ਦੇ ਦਫ਼ਤਰਾਂ ਵਿੱਚ ਕੰਮ ਕਰਵਾਉਣ ਦੌਰਾਨ ਕਿਸੇ ਤਰ•ਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾ ਲੀਡ ਬੈਂਕ ਜ਼ਿਲ•ਾ ਮੈਨੇਜਰ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ•ੇ ਦੇ ਸਾਰੇ ਬੈਂਕਾਂ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਸੀਨੀਅਰ ਸਿਟੀਜਨਜ਼ ਲਈ ਵੱਖਰਾ ਕਾਊਂਟਰ, ਪੀਣ ਦਾ ਪਾਣੀ ਅਤੇ ਬੈਠਣ ਦਾ ਉਚਿਤ ਪ੍ਰਬੰਧ ਹੈ। ਮੀਟਿੰਗ ਦੌਰਾਨ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਗਰਮੀ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਸੀਨੀਅਰ ਸਿਟੀਜਨਜ਼ ਨੂੰ ਜਾਗਰੂਕ ਕੀਤਾ। ਇਸ ਮੌਕੇ ਸੀਨੀਅਰ ਸਿਟੀਜਨਜ਼ ਕੌਂਸਲ ਦੇ ਸਰਪਰੱਸਤ ਸ਼੍ਰੀ ਸੁਰਜੀਤ ਸਿੰਘ, ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਮੁਕੇਸ਼ ਗੌਤਮ, ਜਿਲ•ਾ ਲੀਡ ਬੈਂਕ ਮੈਨੇਜਰ ਸ਼੍ਰੀ ਆਰ.ਕੇ ਚੋਪੜਾ, ਡੀ.ਐਸ.ਪੀ. ਸ਼੍ਰੀ ਸੁਰਿੰਦਰ ਪਾਲ, ਸ਼੍ਰੀ ਨਾਗਜੀਵ ਸਿੰਘ, ਸ਼੍ਰੀ ਅਵਤਾਰ ਸਿੰਘ, ਸ਼੍ਰੀ ਗੁਰਬਖ਼ਸ਼ ਲਾਲ ਅਤੇ ਸ਼੍ਰੀ ਜਰਨੈਲ ਸਿੰਘ ਧੀਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।