ਪ੍ਰਸ਼ਾਸਨ ਨੇ ਸਾਵਰਜਨਕ ਥਾਵਾਂ ‘ਤੇ ਕਰਵਾਇਆ ਕੀਟਨਾਸ਼ਕ ਸਪਰੇਅ, ਗਲੀ ਮੁਹੱਲਿਆਂ ਵਿਚ ਸ਼ੁਰੂ ਹੋਈ ਅਨਾਊਂਸਮੈਂਟ

ਪ੍ਰਸ਼ਾਸਨ ਨੇ ਸਾਵਰਜਨਕ ਥਾਵਾਂ ‘ਤੇ ਕਰਵਾਇਆ ਕੀਟਨਾਸ਼ਕ ਸਪਰੇਅ, ਗਲੀ ਮੁਹੱਲਿਆਂ ਵਿਚ ਸ਼ੁਰੂ ਹੋਈ ਅਨਾਊਂਸਮੈਂਟ
ਡੀ.ਸੀ. ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਲੋਕਾਂ ਨੂੰ ਸਾਵਧਾਨੀ ਵਰਤਣ ਦੀ ਕੀਤੀ ਅਪੀਲ

ਪ੍ਰਸ਼ਾਸਨ ਨੇ ਸਾਵਰਜਨਕ ਥਾਵਾਂ 'ਤੇ ਕਰਵਾਇਆ ਕੀਟਨਾਸ਼ਕ ਸਪਰੇਅ, ਗਲੀ ਮੁਹੱਲਿਆਂ ਵਿਚ ਸ਼ੁਰੂ ਹੋਈ ਅਨਾਊਂਸਮੈਂਟ
ਫਿਰੋਜ਼ਪੁਰ, 20ਮਾਰਚ 2020.
ਕਰੋਨਾ ਵਾਇਰਸ ਦੇ ਮੱਦੇਨਜ਼ਰ ਸਾਵਰਜਨਕ ਥਾਵਾਂ ‘ਤੇ ਕੀਟਾਣੂ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਗਰ ਕੌਂਸਲ ਵੱਲੋਂ ਖ਼ਾਸ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਕਈ ਥਾਵਾਂ ‘ਤੇ ਕੀਟਾਣੂ ਨਾਸ਼ਕ ਸਪਰੇਅ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਵਰਜਨਕ ਥਾਵਾਂ ਜਿਵੇਂ ਕਿ ਪਾਰਕ, ਬੱਸ ਸਟੈਂਡ, ਪਖਾਨਿਆਂ, ਸਬਜ਼ੀ ਮੰਡੀਆਂ ਸਮੇਤ ਹੋਰ ਕਈ ਥਾਵਾਂ ‘ਤੇ ਸਪਰੇਅ ਸ਼ੁਰੂ ਕਰਵਾਈ ਗਈ ਹੈ। ਜ਼ਿਲ੍ਹੇ ਦੇ ਸਾਰੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਆਪਣੇ ਅਧਿਕਾਰ ਖੇਤਰ ਵਿਚ ਇਹ ਸਪਰੇਅ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਥਾਵਾਂ ‘ਤੇ ਜ਼ਿਆਦਾ ਲੋਕਾਂ ਦੇ ਆਉਣ ਕਾਰਨ ਕੀਟਾਣੂਆਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਇਸੇ ਮਕਸਦ ਲਈ ਇਹ ਸਪਰੇਅ ਕਰਵਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦਾ ਪਾਲਣ ਕਰਦੇ ਹੋਏ ਸਵਾਰ ਜਨਕ ਥਾਵਾਂ ‘ਤੇ ਬਿਲਕੁਲ ਨਾ ਜਾਣ ਅਤੇ ਭੀੜ ਤੋਂ ਦੂਰ ਰਹਿਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਜਾਗਰੂਕ ਰਹਿਣ ਲਈ ਪਬਲਿਕ ਅਨਾਊਂਸਮੈਂਟ ਵੀ ਸ਼ੁਰੂ ਕਰਵਾ ਦਿੱਤੀ ਹੈ। ਸਾਰੀਆਂ ਧਾਰਮਿਕ ਥਾਵਾਂ ‘ਤੇ ਵੀ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਜਿਸ ਵਿਚ ਲੋਕਾਂ ਨੂੰ ਘਰਾਂ ਵਿਚ ਰਹਿਣ, ਸੰਯਮ ਵਰਤਣ, ਭੀੜ-ਭਾੜ ਵਿਚ ਨਾ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਵਾਇਰਸ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ।

About the author

Harish Monga

Harish Monga

Add Comment

Click here to post a comment

All Time Favorite

Categories