Punjabi News

ਬੁੱਤ ਹਟਾਉਣ ਦੀ ਘਟਨਾ ‘ਚ ਸ਼ਾਮਿਲ ਸਿਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ

ਬਾਬਾ ਹਰਨਾਮ ਸਿੰਘ ਖਾਲਸਾ।
ਰਾਜ ਦੀ ਅਮਨ ਸ਼ਾਂਤੀ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਮਾਮਲੇ ਨੂੰ ਗਲਬਾਤ ਰਾਹੀਂ ਹਲ ਕਰਨ
ਦੀ ਦਿਤੀ ਸਲਾਹ।
ਮਹਿਤਾ ੧੭ ਜਨਵਰੀ,2020   :  ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ
ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ‘ਤੇ ਲਗੇ ਪੰਜਾਬੀ
ਸਭਿਆਚਾਰਕ ਪ੍ਰਤੀਕ ਬੁੱਤਾਂ ਨੂੰ ਕੁਝ ਸਿਖ ਨੌਜਵਾਨਾਂ ਵਲੋਂ ਜਜਬਾਤ ‘ਚ ਆ ਕੇ ਹਟਾਏ
ਜਾਣ ਨੂੰ ਲੈ ਕੇ ਪੈਦਾ ਹੋਈ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਹੈ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਉਕਤ ਘਟਨਾ ਲਈ ਕਾਂਗਰਸ
ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੂੰ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ
ਸਕਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਸਿਖ ਨੌਜਵਾਨਾਂ ਦੀਆਂ ਧਾਰਮਿਕ
ਭਾਵਨਾਵਾਂ ਦੀ ਕਦਰ ਕੀਤੀ ਹੁੰਦੀ ਤਾਂ ਇਹ ਮੰਦਭਾਗੀ ਘਟਨਾ ਟਾਲਿਆ ਜਾ ਸਕਦਾ ਸੀ, ਜਾਂ
ਫਿਰ ਗਲਬਾਤ ਰਾਹੀਂ ਹਲ ਕੀਤਾ ਜਾ ਸਕਦਾ ਸੀ।
ਬੁੱਤ ਤੋੜੇ ਜਾਣ ਦੀ ਪੂਰੀ ਸਚਾਈ ਵੀਡੀਓ ਫੁਟੇਜ ਦੇ ਰੂਪ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਬਾਵਜੂਦ ਸਿੱਖ ਨੌਜਵਾਨਾਂ ਉੱਤੇ
ਕਲਪਿਤ ਕਹਾਣੀ ਘੜਦਿਆਂ ੩੦੭ ਵਰਗੀਆਂ ਸੰਗੀਨ ਧਾਰਾਵਾਂ ਮੜ੍ਹਨੀਆਂ ਅਤੇ ਜੇਲ੍ਹ ‘ਚ
ਭੇਜਣਾ ਆਦਿ ਮਸਲੇ ਦਾ ਕੋਈ ਹਲ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀ ਪੰਜਾਬੀ ਸਭਿਆਚਾਰ ਦੀ
ਪ੍ਰਫੁੱਲਤਾ ਦੇ ਵੀ ਖੁਵਾਇਸ਼ਮੰਦ ਹਾਂ ਪਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਦੀਆਂ ਤੋਂ
ਆਸਥਾ ਦਾ ਕੇਂਦਰ ਰਿਹਾ ਹੈ। ਰੂਹਾਨੀਅਤ ਦੇ ਮਾਹੌਲ ਨੂੰ ਪੰਜਾਬ ਟੂਰਿਜ਼ਮ ਵਿਭਾਗ ਵਲੋਂ
ਬਿਨਾ ਕਿਸੇ ਦੀਰਘ ਸੋਚ ਵਿਚਾਰ ‘ਤੇ ਸਭਿਆਚਾਰਕ ਦਿੱਖ ਦੇਣੀ ਸੋਭਦਾ ਨਹੀਂ। ਵਿਭਾਗ ਅਤੇ
ਸਰਕਾਰ ਨੂੰ ਆਪਣੀਆਂ ਧਾਰਮਿਕ ਸਭਿਆਚਾਰਕ ਨੀਤੀਆਂ ‘ਤੇ ਇਕ ਵਾਰ ਫਿਰ ਗ਼ੌਰ ਕਰਨ ਦੀ ਲੋੜ
ਹੈ।
ਉਨ੍ਹਾਂ ਸਿੱਖ ਨੌਜਵਾਨਾਂ ਨੂੰ ਵੀ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿਤੀ ਅਤੇ
ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਨੌਜਵਾਨਾਂ ਵਲੋਂ
ਆਪਣੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਉਠਾਏ ਗਏ ਕਦਮ ਪ੍ਰਤੀ ਉਨ੍ਹਾਂ ਨੂੰ ਕਦਰ
ਦਿਖਾਉਣੀ ਅਤੇ ਹਮਦਰਦੀ ਨਾਲ ਵਿਚਾਰਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ
ਨੂੰ ਅਮਨ ਸ਼ਾਂਤੀ ਕਾਇਮ ਰਖਣ ਅਤੇ ਸਿਖ ਭਾਵਨਾਵਾਂ ਦੀ ਕਦਰ ਕਰਦਿਆਂ ਨੌਜਵਾਨਾਂ ਉੱਤੇ
ਠੋਸੇ ਗਏ ਕੇਸ ਤੁਰੰਤ ਵਾਪਸ ਲੈਣੇ ਚਾਹੀਦੇ ਹਨ।

About the author

SK Vyas

SK Vyas

Add Comment

Click here to post a comment

Most Liked

Categories