ਮਿਸ਼ਨ ਫ਼ਤਹਿ

ਮਿਸ਼ਨ ਫ਼ਤਹਿ

ਕਪੂਰਥਲਾ ਸਾਈਕਲਿੰਗ ਕਲੱਬ ਨੇ ਵਾਤਾਵਰਨ ਬਚਾਉਣ ਅਤੇ ਕੋਰੋਨਾ ਨੂੰ ਹਰਾਉਣ ਦਾ ਦਿੱਤਾ ਸੱਦਾ
*ਕੁਦਰਤੀ ਦਾਤਾਂ ਦੀ ਸਾਂਭ-ਸੰਭਾਲ ਲਈ ਕੀਤਾ ਜਾਗਰੂਕ
*ਵਿਸ਼ਵ ਵਾਤਾਵਰਨ ਦਿਵਸ ਮੌਕੇ ਸ਼ਹਿਰ ’ਚ ਕੱਢੀ ਸਾਈਕਲ ਰੈਲੀ

ਕਪੂਰਥਲਾ, 5 ਜੂਨ :ਵਿਸ਼ਵ ਵਾਤਾਵਰਨ ਦਿਵਸ ਮੌਕੇ ਅੱਜ ਜ਼ਿਲਾ ਪ੍ਰਸ਼ਾਸਨ ਵੱਲੋਂ ਗਠਿਤ ਕਪੂਰਥਲਾ ਸਾਈਕਲਿੰਗ ਕਲੱਬ ਵੱਲੋਂ ਅੱਜ ‘ਮਿਸ਼ਨ ਫ਼ਤਹਿ’ ਤਹਿਤ ਸ਼ਹਿਰ ਵਿਚ ਸਾਈਕਲ ਰੈਲੀ ਕੱਢੀ ਗਈ, ਜਿਸ ਦੌਰਾਨ ਸ਼ਹਿਰ ਵਾਸੀਆਂ ਨੂੰ ਵਾਤਾਵਰਨ ਬਚਾਉਣ ਅਤੇ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਦਾ ਸੱਦਾ ਦਿੱਤਾ ਗਿਆ।

ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕਾਂ ਨੂੰ ਕੁਦਰਤੀ ਦਾਤਾਂ ਹਵਾ, ਪਾਣੀ ਅਤੇ ਧਰਤੀ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ’ਤੇ ਸਵੱਛ ਬਣਾਈ ਰੱਖਣ ਲਈ ਸਭਨਾਂ ਦੇ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਦੌਰਾਨ ਦੱਸਿਆ ਗਿਆ ਕਿ ਅੱਜ ਜੋ ਅਸੀਂ ਕੋਰੋਨਾ ਵਰਗੀ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਾਂ, ਇਹ ਸਭ ਕੁਦਰਤ ਨਾਲ ਛੇੜ-ਛਾੜ ਦਾ ਹੀ ਨਤੀਜਾ ਹੈ। ਅੱਜ ਜੇਕਰ ਅਸੀਂ ਇਸ ਪਾਸੇ ਠੋਸ ਕਦਮ ਨਾ ਚੁੱਕੇ ਤਾਂ ਵਾਤਾਵਰਨ ਤਬਦੀਲੀ ਦੀਆਂ ਚੁਨੌਤੀਆਂ ਸਾਡੇ ਲਈ ਇਕ ਸੰਕਟ ਹੀ ਨਹੀਂ, ਬਲਕਿ ਨਾ-ਟਾਲਣਯੋਗ ਕਰੋਪੀ ਵੀ ਬਣ ਜਾਣਗੀਆਂ। ਇਸ ਲਈ ਕੁਦਰਤ ਦੇ ਨਿਜ਼ਾਮ ਖ਼ਾਤਰ ਇਨਸਾਨ ਨੂੰ ਆਪਣੇ ਅਸੂਲ ਦਰੁੱਸਤ ਕਰਨੇ ਪੈਣੇ ਹਨ। ਇਸ ਦੌਰਾਨ ਵਾਤਾਵਰਨ ਨੂੰ ਬਚਾਉਣ ਲਈ ਹਰੇਕ ਮਨੁੱਖ ਨੂੰ ਆਪਣਾ ਕਰਤੱਵ ਸਮਝ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨਾਂ ਨੂੰ ਪਾਲਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਜ਼ਿਲਾ ਰੈੱਡ ਕਰਾਸ ਦੇ ਸਕੱਤਰ ਸ੍ਰੀ ਆਰ. ਸੀ ਬਿਰਹਾ, ਸ੍ਰੀ ਗੁਰਬਚਨ ਸਿੰਘ ਬੰਗੜ, ਸ੍ਰੀ ਗੁਰਮੁਖ ਸਿੰਘ ਢੋਡ, ਸ. ਸੁਰਿੰਦਰ ਮੋਹਨ ਸਿੰਘ ਭਾਟੀਆ, ਸ੍ਰੀ ਗੋਲਡੀ, ਪ੍ਰਜਾਪਤੀ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਤੋਂ ਸ੍ਰੀ ਸ਼ਕਤੀ ਸਰੂਪ, ਭੈਣ ਲਕਸ਼ਮੀ, ਭੈਣ ਰਾਧੇ, ਸ੍ਰੀ ਬੀ. ਕੇ ਅਜੇ ਅਤੇ ਸ੍ਰੀ ਅਜੇ ਕੁਮਾਰ ਰੈਲੀ ਵਿਚ ਸ਼ਾਮਿਲ ਹੋਏ।

About the author

SK Vyas

SK Vyas

Add Comment

Click here to post a comment

All Time Favorite

Categories