Punjabi News

ਮੰਡੀ ਗੋਬਿੰਦਗੜ੍ਹ ਪੁਲਿਸ ਨੇ ਮੋਬਾਇਲ ਖੋਹਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

ਮੰਡੀ ਗੋਬਿੰਦਗੜ੍ਹ ਪੁਲਿਸ ਨੇ ਮੋਬਾਇਲ ਖੋਹਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

ਮੰਡੀ ਗੋਬਿੰਦਗੜ੍ਹ/ ਫ਼ਤਹਿਗੜ੍ਹ ਸਾਹਿਬ 29 ਦਸੰਬਰ:   ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੀਆਂ ਹਦਾਇਤਾਂ ਮੁਤਾਬਕ ਅਤੇ ਐਸ.ਪੀ.(ਜਾਂਚ) ਸ. ਹਰਪਾਲ ਸਿੰਘ ਦੀ ਅਗਵਾਈ ਹੇਠ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਮੋਬਾਇਲ ਖੋਹਣ ਵਾਲੇ ਗਿਰੋਹ ਦੇ 7 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ ਵੱਖ-ਵੱਖ ਮਾਰਕਾ ਕੰਪਨੀਆਂ ਦੇ ਖੋਹੇ 09 ਮੋਬਾਇਲ ਵੀ ਬਰਾਮਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਅਮਲੋਹ ਸ. ਸੁਖਵਿੰਦਰ ਸਿੰਘ ਅਤੇ ਮੁੱਖ ਥਾਣਾ ਅਫਸਰ ਗੋਬਿੰਦਗੜ੍ਹ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਅਤੇ ਭੈੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਡੀ.ਐਸ.ਪੀ. ਅਮਲੋਹ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਅਮਨਦੀਪ ਪੁੱਤਰੀ ਹਰਬੰਸ ਲਾਲ ਵਾਸੀ ਦਸਮੇਸ਼ ਕਲੌਨੀ ਮੰਡੀ ਗੋਬਿੰਦਗੜ੍ਹ ਦੇ ਬਿਆਨ ‘ਤੇ ਕਾਰਵਾਈ ਕਰਦੇ ਹੋਏ ਥਾਣਾਂ ਗੋਬਿੰਦਗੜ੍ਹ ਵਿਖੇ ਮੁਕੱਦਮਾ ਦਰਜ਼ ਕਰਕੇ ਕਥਿਤ ਦੋਸ਼ੀ ਸ਼ਿਵ ਕੁਮਾਰ ਪਿੰਡ ਲਾਡਪੁਰ ਥਾਣਾ ਮੰਡੀ ਗੋਬਿੰਦਗੜ੍ਹ ਅਤੇ ਕਮਲਜੀਤ ਸਿੰਘ ਵਾਸੀ ਪਿੰਡ ਤੂਰਾਂ ਥਾਣਾ ਗੋਬਿੰਦਗੜ੍ਹ ਨੂੰ ਮੋਟਰ ਸਾਈਕਲ ‘ਤੇ ਜਾਂਦਿਆਂ ਗ੍ਰਿਫਤਾਰ ਕਰਕੇ ਅਮਨਦੀਪ ਕੌਰ ਤੋਂ ਖੋਹਿਆ ਮੋਬਾਇਲ ਮਾਰਕਾ ਵੀਵੋ-ਵਾਈ-17 ਬਰਾਮਦ ਕੀਤਾ ਗਿਆ ਅਤੇ ਕਥਿਤ ਦੋਸ਼ੀ ਸ਼ਿਵ ਕੁਮਾਰ ਪਾਸੋਂ ਵੱਖ-ਵੱਖ ਲੋਕਾਂ ਪਾਸੋਂ ਖੋਹ ਕੀਤੇ ਦੋ ਮੋਬਾਇਲ ਬਰਾਮਦ ਕੀਤੇ ਗਏ ਅਤੇ ਕਥਿਤ ਦੋਸ਼ੀ ਕਮਲਜੀਤ ਸਿੰਘ ਪਾਸੋਂ ਇੱਕ ਮੋਬਾਇਲ ਬਰਾਮਦ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਥਾਣੇਦਾਰ ਬਲਵਿੰਦਰ ਸਿੰਘ ਨੇ ਲਖਵੀਰ ਸਿੰਘ ਵਾਸੀ ਪਿੰਡ ਸਲਾਣੀ ਥਾਣਾ ਅਮਲੋਹ ਦੇ ਬਿਆਨ ‘ਤੇ ਥਾਣਾ ਗੋਬਿੰਦਗੜ੍ਹ ਵਿਖੇ ਕਥਿਤ ਦੋਸ਼ੀ ਕਰਨ ਭਾਰਦਵਾਜ ਵਾਸੀ ਪਿੰਡ ਸਲਾਣੀ ਅਤੇ ਸਾਬਰ ਖਾਨ ਵਾਸੀ ਅਮਲੋਹ ਦੇ ਖਿਲਾਫ ਪਰਚਾ ਦਰਜ਼ ਕੀਤਾ ਸੀ ਅਤੇ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਕਥਿਤ ਦੋਸ਼ੀ ਕਰਨ ਭਾਰਦਵਾਜ ਤੇ ਸਾਬਰ ਖਾਨ ਨੂੰ ਮੋਟਰ ਸਾਈਕਲ ‘ਤੇ ਜਾਂਦਿਆਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਖੋਹਿਆ ਮੋਬਾਇਲ ਬਰਾਮਦ ਕੀਤਾ। ਇਸੇ ਤਰ੍ਹਾਂ ਹੀ ਮੁੱਖ ਥਾਣਾ ਅਫਸਰ ਗੋਬਿੰਦਗੜ੍ਹ ਦੀ ਨਿਗਰਾਨੀ ਹੇਠ ਥਾਣੇਦਾਰ ਮੇਜਰ ਸਿੰਘ ਨੇ ਗਗਨਦੀਪ ਕੌਰ ਵਾਸੀ ਪ੍ਰੇਮ ਨਗਰ ਮੰਡੀ ਗੋਬਿੰਦਗੜ੍ਹ ਦੇ ਬਿਆਨ ‘ਤੇ ਥਾਣਾ ਗੋਬਿੰਦਗੜ੍ਹ ਵਿਖੇ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ ਮੋਟਾ ਵਾਸੀ ਪਿੰਡ ਤੂਰਾਂ ਅਤੇ ਵਿਜੇ ਕੁਮਾਰ ਵਾਸੀ ਪਿੰਡ ਮਾਨਗੜ੍ਹ ਥਾਣਾ ਅਮਲੋਹ ਅਤੇ ਵਿੱਕੀ ਪੁੱਤਰੀ ਚੰਨੀ ਰਾਮ ਵਾਸੀ ਪਿੰਡ ਸਲਾਣੀ ਦੇ ਖਿਲਾਫ ਮੁਕੱਦਮਾ ਦਰਜ਼ ਕੀਤਾ ਗਿਆ ਅਤੇ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਅਗਰਸੈਨ ਪਾਰਕ ਮੰਡੀ ਗੋਬਿੰਦਗੜ੍ਹ ਤੋਂ ਹੀਰੋ ਸਪਲੈਂਡਰ ‘ਤੇ ਜਾਂਦਿਆਂ ਨੂੰ ਕਾਬੂ ਕੀਤਾ ਗਿਆ ਅਤੇ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ ਮੋਟਾ ਪਾਸੋਂ ਖੋਇਆ ਹੋਇਆ ਮੋਬਾਇਲ ਬਰਾਮਦ ਕੀਤਾ ਗਿਆ ਅਤੇ ਤਫਤੀਸ਼ ਦੌਰਾਨ ਇਸ ਪਾਸੋਂ ਇੱਕ ਹੋਰ ਮੋਬਾਇਲ ਵੀ ਬਰਾਮਦ ਕੀਤਾ ਅਤੇ ਕਥਿਤ ਦੋਸ਼ੀ ਵਿਜੈ ਕੁਮਾਰ ਪਾਸੋਂ ਦੋ ਮੋਬਾਇਲ ਫੋਨ ਅਤੇ ਕਥਿਤ ਦੋਸ਼ਣ ਵਿੱਕੀ ਪਾਸੋਂ ਇੱਕ ਮੋਬਾਇਲ ਫੋਨ ਬਰਾਮਦ ਕੀਤਾ। ਇਨ੍ਹਾਂ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ।
ਕੈਪਸ਼ਨ: ਮੰਡੀ ਗੋਬਿੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਮਹਿੰਦਰ ਸਿੰਘ ਅਤੇ ਪੁਲਿਸ ਪਾਰਟੀਂ ਕਾਬੂ ਕੀਤੇ ਮੋਬਾਇਲ ਖੋਹਣ ਵਾਲੇ ਗਿਰੋਹ ਦੇ ਮੈਂਬਰ ਅਤੇ ਬਰਾਮਦ ਕੀਤੇ ਮੋਬਾਇਲ ਫੋਨਾਂ ਨਾਲ ਵਿਖਾਈ ਦੇ ਰਹੇ ਹਨ।

About the author

SK Vyas

SK Vyas

Add Comment

Click here to post a comment

Most Liked

Categories