ਵਿਦਿਆਰਥੀ ਆਪਣੇ ਭੱਵਿਖ ਵਿੱਚ ਸਫਲ ਹੋਣ ਲਈ ਅਪਣਾਏ ਜਾਣ ਵਾਲੇ ਵਿਸ਼ਿਆਂ ਦੀ ਚੋਣ ਪਹਿਲਾਂ ਕਰਨ:ਪਰਮਜੀਤ ਸਿੰਘ ਮਸ਼ਾਲ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਦੀ ਜਿਲ੍ਹਾ ਗਾਇਡੈਂਸ ਕਾਉਂਸਲਰ ਵਲ੍ਹੋਂ ਕੀਤੀ ਗਈ ਕਾਂਉਂਸਲਿੰਗ

ਵਿਦਿਆਰਥੀ ਆਪਣੇ ਭੱਵਿਖ ਵਿੱਚ ਸਫਲ ਹੋਣ ਲਈ ਅਪਣਾਏ ਜਾਣ ਵਾਲੇ ਵਿਸ਼ਿਆਂ ਦੀ ਚੋਣ ਪਹਿਲਾਂ ਕਰਨ:ਪਰਮਜੀਤ ਸਿੰਘ ਮਸ਼ਾਲ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਦੀ ਜਿਲ੍ਹਾ ਗਾਇਡੈਂਸ ਕਾਉਂਸਲਰ ਵਲ੍ਹੋਂ ਕੀਤੀ ਗਈ ਕਾਂਉਂਸਲਿੰਗ ਕਪੂਰਥਲਾ 12 ਦਸੰਬਰ 2019: ਜਿਲ੍ਹਾ ਸਿੱਖਿਆ ਅਫਸਰ (ਸ) ਸ੍ਰ: ਮੱਸਾ ਸਿੰਘ ਸਿੱਧੂ ਦੀ ਅਗਵਾਈ ਹੇਠ ਜਿਲ੍ਹਾ ਗਾਇਡੈਂਸ ਕੌਸਲਰ ਸ੍ਰ:ਪਰਮਜੀਤ ਸਿੰਘ
ਐਲ .ਏ.  ਵਲ੍ਹੋਂ ਅੱਜ ਸਥਾਨਿਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖੀਰਾਂਵਾਲੀ,ਕਪੂਰਥਲਾ ਵਿਖੇ ਮਸ਼ਾਲ ਪ੍ਰੋਜੈਕਟ ਤਹਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਆਉਣ ਵਾਲੇ ਜੀਵਨ ਵਿੱਚ ਅਪਣਾਏ ਜਾਣ ਵਾਲੇ ਕਿੱਤਿਆਂ ਸਬੰਧੀ ਅਤੇ ਵੱਖੋ ਵੱਖੋ ਕੋਰਸਾਂ ਅਤੇ ਸੰਸਥਾਵਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।ਸੈਮੀਨਾਰ ਦੀ ਪ੍ਰਧਾਨਗੀ ਪ੍ਰਿੰਸੀਪਲ ਦਲਜੀਤ ਕੌਰ ਅਤੇ ਜਿਲ੍ਹਾ ਗਾਇਡੈਂਸ ਕੌਸਲਰ ਸ੍ਰ:ਪਰਮਜੀਤ ਸਿੰਘ ਐਲ .ਏ.  ਨੇ ਕੀਤੀ।

ਵਿਦਿਆਰਥੀ ਆਪਣੇ ਭੱਵਿਖ ਵਿੱਚ ਸਫਲ ਹੋਣ ਲਈ ਅਪਣਾਏ ਜਾਣ ਵਾਲੇ ਵਿਸ਼ਿਆਂ ਦੀ ਚੋਣ ਪਹਿਲਾਂ ਕਰਨ:ਪਰਮਜੀਤ ਸਿੰਘ ਮਸ਼ਾਲ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਦੀ ਜਿਲ੍ਹਾ ਗਾਇਡੈਂਸ ਕਾਉਂਸਲਰ ਵਲ੍ਹੋਂ ਕੀਤੀ ਗਈ ਕਾਂਉਂਸਲਿੰਗ

ਸੈਮੀਨਾਰ ਦੀ ਸ਼ੁਰੂਆਤ ਸਕੂਲ ਕਾਉਂਸਲਰ ਲੈਕਚਰਾਰ ਦਵਿੰਦਰ ਸਿੰਘ ਵਾਲੀਆ ਨੇ ਬੱਚਿਆਂ ਪਾਸੋਂ ਉਹਨਾਂ ਦੇ ਆਉਣ ਵਾਲੇ ਜੀਵਨ ਵਿੱਚ ਕੀਤੇ ਜਾ ਸੱਕਣ ਵਾਲੇ ਕੋਰਸਾ ਬਾਰੇ ਪੁੱਛ ਗਿੱਛ ਕੀਤੀ ਅਤੇ ਉਹਨਾਂ ਨੂੰ ਜੀਵਨ ਵਿੱਚ ਸ਼ਫਲ ਬਣਨ ਲਈ ਆਪਣਾ ਨਿਸ਼ਾਨਾ ਚੁੱਣਨ ਲਈ ਪ੍ਰੇਰਿਤ ਕੀਤਾ ।ਇਸ ਤੋਂ ਉਪਰੰਤ ਪ੍ਰਿੰਸੀਪਲ ਦਲਜੀਤ ਕੌਰ ਨੇ ਮੁੱਖ ਮਹਿਮਾਨ ਪਰਮਜੀਤ ਸਿੰਘ ਨੂੰ ਜੀ ਆਇਆ ਆਖਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਅੱਗੇ ਵੱਧਣ ਲਈ ਆਪਣਾ ਨਿਸ਼ਾਨਾ ਮਿੱਥਣ ਲਈ ਪ੍ਰੇਰਿਤ ਵੀ ਕੀਤਾ।ਇਸ ਤੋਂ ਉਪਰੰਤ ਜਿਲ੍ਹਾ ਗਾਇਡੈਂਸ ਕੌਸਲਰ ਸ੍ਰ:ਪਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਕੈਰੀਅਰ ਦੋਰਾਨ ਸਫਲ ਹੋਣ ਲਈ ਅਪਣਾਏ ਜਾਣ ਵਾਲੇ ਕਿਤਾ ਕੋਰਸਾ,ਸੰਸਥਾਵਾਂ ਅਤੇ ਮੋਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ।ਉਹਨਾਂ ਪੰਜਾਬ ਸਰਕਾਰ ਵਲ੍ਹੋਂ ਬੱਚਿਆਂ ਦੀ ਸਫਲਤਾ ਲਈ ਮੁੱਫਤ ਉਪਲਬਧ ਕਰਵਾਏ ਜਾ ਰਹੇ ਕੋਰਸਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਵਿੱਚ ਸਫਲ ਹੋਣ ਲਈ ਵਿਸ਼ਿਆਂ ਦੀ ਚੋਣ ਪਹਿਲਾ ਹੀ ਕਰ ਲੈਣ ਲਈ ਪ੍ਰੇਰਿਤ ਕੀਤਾ।

 

ਇਸ ਮੌਕੇ ਜਿਲ੍ਹਾ ਗਾਇਡੈਂਸ ਕਾਉਂਸਲਰ ਨੇ ਵਿਦਿਆਰਥੀਆਂ ਵਲ੍ਹੋਂ ਉਹਨਾਂ ਦੇ ਕੈਰੀਅਰ ਸਬੰਧੀ ਪੁੱਛੇ ਪ੍ਰਸ਼ਨਾਂ ਦੇ ਉੱਤਰ ਬੜੇ ਹੀ ਵਿਸ਼ਥਾਰ ਨਾਲ ਦਿੱਤੇ।ਸਟੇਜ ਦਾ ਸੰਚਾਲਣ ਲੈਕਚਰਾਰ ਨਰਿੰਦਰ ਕੁਮਾਰ ਨੇ ਬਾਖੂਬੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਦਵਿੰਦਰ ਸਿੰਘ ਵਾਲੀਆ,ਨਿਰਮਲ ਸਿੰਘ ਜੋਸਨ,ਚਰਨਜੀਤ ਸਿੰਘ,ਪੰਕਜ ਧੀਰ,ਨਰਿੰਦਰ ਕੁਮਾਰ,ਗੁਰਵਿੰਦਰ ਸਿੰਘ,ਗੁਰਵਿੰਦਰ ਗਾਂਧੀ ਅਤੇ ਸਮੂਹ ਸਟਾਫ ਹਾਜਰ ਸੀ।

About the author

SK Vyas

SK Vyas

Add Comment

Click here to post a comment

All Time Favorite

Categories