ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਜੀਵਨ ਤੇ ਅਧਾਰਤ ਡਿਜੀਟਲ ਪ੍ਰਦਰਸ਼ਨੀ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਜੀਵਨ ਤੇ ਅਧਾਰਤ ਡਿਜੀਟਲ ਪ੍ਰਦਰਸ਼ਨੀ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਸੁਲਤਾਨਪੁਰ ਲੋਧੀ 10 ਨਵੰਬਰ 2019 : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨਾਂ ਦੀ ਜੀਵਨੀ, ਸਿੱਖਿਆ ਅਤੇ ਉਦਾਸੀਆਂ ਬਾਰੇ ਭਰਪੂਰ ਜਾਣਕਾਰੀ ਦੇਣ ਵਾਲੀ ਡਿਜੀਟਲ ਪ੍ਰਦਰਸ਼ਨੀ ਨੂੰ ਸ਼ਰਧਾਲੂਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਬਿਓਰੋ ਆਊਟਰੀਚ ਅਤੇ ਕਮਿਊਨਿਕੇਸ਼ਨ ਵੱਲੋਂ ਇੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਲਗਾਈ ਗਈ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਜਨ ਸਮੂਹ ਉਮੜ ਰਿਹਾ ਹੈ ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਜੀਵਨ ਤੇ ਅਧਾਰਤ ਡਿਜੀਟਲ ਪ੍ਰਦਰਸ਼ਨੀ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇੱਥੇ ਪੁੱਜ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਿਆਂ ਦੀਆਂ ਤਸਵੀਰਾਂ ਅਤੇ ਗੁਰੂ ਜੀ ਦੀਆਂ ਵੱਡੀਆਂ ਵੱਡੀਆਂ ਪੇਟਿੰਗਾਂ ਨਾਲ ਫੋਟੋ ਖਿੱਚ ਕੇ ਨਿਹਾਲ ਹੋ ਰਹੇ ਹਨ । ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਨੂੰ ਨਕਸ਼ਿਆਂ ਦੀ ਮਦਦ ਨਾਲ ਦਿਖਾਉਣ ਵਾਲਾ ਖੇਤਰ ਪ੍ਰਦਰਸ਼ਨੀ ਦਾ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ । ਗੋਲ ਘੁੰਮਣ ਵਾਲੀ ਇਕ ਸਟੇਜ ਤੇ ਬੈਠ ਕੇ ਸ਼ਰਧਾਲੂ ਗੁਰੂ ਜੀ ਵੱਲੋਂ ਕੀਤੀਆਂ ਗਈਆਂ ਉਦਾਸੀਆਂ ਨੂੰ ਨਕਸ਼ੇ ਤੇ ਦੇਖਦੇ ਹਨ ਅਤੇ ਵਾਹਿਗੁਰੂ-ਵਾਹਿਗੁਰੂ ਕਹਿ ਕੇ ਨਮਨ ਕਰਦੇ ਹਨ । ਪ੍ਰਦਰਸ਼ਨੀ ਅੰਦਰ ਹੀ ਚਲਦੇ ਕੀਰਤਨ ਦਾ ਵੀ ਪੂਰਾ ਅਨੰਦ ਮਾਣਦੇ ਹਨ ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਜੀਵਨ ਤੇ ਅਧਾਰਤ ਡਿਜੀਟਲ ਪ੍ਰਦਰਸ਼ਨੀ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਸ਼ਰਧਾਲੂ ਆਪਣੇ ਬੱਚਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵਧੇਰੀ ਜਾਣਕਾਰੀ ਦੇਣ ਵਾਲੇ ਕੁਇਜ਼ ਮੁਕਾਬਲੇ ਵੀ ਖਿਡਾ ਰਹੇ ਹਨ ਅਤੇ ਆਪਣੇ ਸਮੇਤ ਆਪਣੇ ਬੱਚਿਆਂ ਦੀ ਜਾਣਕਾਰੀ ਵਿੱਚ ਵੀ ਵਾਧਾ ਕਰ ਰਹੇ ਹਨ । ਪ੍ਰਦਰਸ਼ਨੀ ਅੰਦਰ ਲਗਾਏ ਗਏ ਸੈਲਫ਼ੀ ਪੁਆਇੰਟ ਤੇ ਵੀ ਸ਼ਰਧਾਲੂਆਂ ਦਾ ਰੁਝਾਨ ਦੇਖਦਿਆਂ ਹੀ ਬਣਦਾ ਹੈ । ਇਹ ਡਿਜੀਟਲ ਪ੍ਰਦਰਸ਼ਨੀ 12 ਨਵੰਬਰ ਤੱਕ ਜਾਰੀ ਰਹੇਗੀ ।

ਭਾਰਤ ਸਰਕਾਰ ਦੇ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲਾ ਦੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਤੇ ਹੋਰ ਬਹੁਤ ਸਾਰੇ ਉੱਘੇ ਲਿਖਾਰੀਆਂ ਦੀਆਂ ਕਿਤਾਬਾਂ ਦਾ ਇਕ ਸਟਾਲ ਵੀ ਲਗਾਇਆ ਗਿਆ ਹੈ । ਮਨੁੱਖੀ ਸਰੋਤ ਤੇ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਸਨਅਤ ਮੰਤਰੀਆਂ ਵੱਲੋਂ ਬੀਤੇ ਦਿਨੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਰੀ ਕੀਤੀਆਂ ਤਿੰਨ ਨਵੀਆਂ ਕਿਤਾਬਾਂ ਵੀ ਇਸ ਸਟਾਲ ਤੇ ਰੱਖੀਆਂ ਗਈਆਂ ਨੇ, ਜਿਨਾਂ ਵਿੱਚ ਨਾਨਕ ਬਾਣੀ, ਗੁਰੂ ਨਾਨਕ ਬਾਣੀ ਅਤੇ ਸਾਖ਼ੀਆਂ ਗੁਰੂ ਨਾਨਕ ਦੇਵ ਸ਼ਾਮਲ ਹਨ ।

 

 

 

About the author

SK Vyas

SK Vyas

Add Comment

Click here to post a comment

All Time Favorite

Categories