Punjabi Samachar Sports

ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਪੁਰਬ ਨੂੰ ਸਮਰਪਿਤ ਲੜਕੇ/ਲੜਕੀਆਂ ਦੇ ਜਿਲ•ਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ

ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਪੁਰਬ ਨੂੰ ਸਮਰਪਿਤ ਲੜਕੇ/ਲੜਕੀਆਂ ਦੇ ਜਿਲ•ਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ

ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਪੁਰਬ ਨੂੰ ਸਮਰਪਿਤ ਲੜਕੇ/ਲੜਕੀਆਂ ਦੇ ਜਿਲ•ਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ
• ਹੈਂਡਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਜੀਜਸ ਸੈਕਰਡ ਹਾਰਟ ਸਕੂਲ ਨੇ ਜੇ.ਆਰ.ਡੀ. ਸਕੂਲ ਨੂੰ 4-2 ਹਰਾਇਆ
• ਡਿਸਕਸ ਥਰੋ (ਲੜਕੇ) ਵਿੱਚ ਹਰਨੂਪ ਸਿੰਘ ਸਰਕਾਰੀ ਕਾਲਜ ਲੁਧਿਆਣਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਲੁਧਿਆਣਾ, 31 ਜੁਲਾਈ-:ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਅਤੇ ਤੰਦਰੁਸਤ ਪੰਜਾਬ ਨੂੰ ਸਮਰਪਿਤ ਜਿਲ•ਾ ਪੱਧਰ ਮੁਕਾਬਲੇ (ਲੜਕੇ/ਲੜਕੀਆਂ) ਅੰਡਰ-18 ਵਰਗ ਵਿੱਚ ਵੱਖ-ਵੱਖ ਖੇਡਾਂ  ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਖੋਹ-ਖੋਹ, ਕਬੱਡੀ, ਜੂਡੋ, ਜਿਮਨਾਸਟਿਕ, ਕੁਸਤੀ, ਵਾਲੀਬਾਲ, ਫੁੱਟਬਾਲ, ਬਾਕਸਿੰਗ, ਰੋਲਰ ਸਕੇਟਿੰਗ, ਹੈਂਡਬਾਲ, ਤੈਰਾਕੀ ਅਤੇ ਵੇਟਲਿਫਟਿੰਗ  ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ।

ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਪੁਰਬ ਨੂੰ ਸਮਰਪਿਤ ਲੜਕੇ/ਲੜਕੀਆਂ ਦੇ ਜਿਲ•ਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ
ਇਹਨਾਂ ਮੁਕਾਬਲਿਆਂ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆ ਸ਼੍ਰੀ ਰਵਿੰਦਰ ਸਿੰਘ ਜ਼ਿਲ•ਾ ਖੇਡ ਅਫਸਰ ਨੇ ਦੱਸਿਆ ਕਿ ਅੱਜ ਹੈਂਡਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਜੀਜਸ ਸੈਕਰਡ ਹਾਰਟ ਸਕੂਲ ਨੇ ਜੇ.ਆਰ.ਡੀ. ਸਕੂਲ ਨੂੰ 4-2, ਪੁਲਿਸ ਪਬਲਿਕ ਸਕੂਲ ਬਾੜੇਵਾਲ ਨੇ ਸ਼ੈਮਰਾਕ ਪਬਲਿਕ ਸਕੂਲ ਨੂੰ 18-0, ਬੀ.ਵੀ.ਐਮ. ਊਧਮ ਸਿੰਘ ਨਗਰ ਨੇ ਸਰਕਾਰੀ ਸਕੂਲ ਸਮਿਟਰੀ ਰੋਡ ਨੂੰ 15-4, ਏ.ਆਈ.ਸੀ. ਸਕੂਲ ਨੇ ਰਾਧਾ ਵਾਟਿਕਾ ਸਕੂਲ ਖੰਨਾ ਨੂੰ ੧੨-੨, ਡੀ.ਏ.ਵੀ. ਸਕੂਲ ਬੀ.ਆਰ.ਐਸ. ਨਗਰ ਨੇ ਬੀ.ਵੀ.ਐਮ. ਸਕੂਲ ਕਿਚਲੂ ਨਗਰ ਨੂੰ 12-9, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਨੇ ਪੀਸ ਪਬਲਿਕ ਸਕੂਲ ਮੁੱਲਾਂਪੁਰ ਨੂੰ 9-1, ਆਈ.ਪੀ.ਐਸ. ਸਕੂਲ ਨੇ ਗੁਰੂ ਨਾਨਕ ਪਬਲਿਕ ਸਕੂਲ ਦੋਰਾਹਾ ਨੂੰ 11-6 ਅਤੇ ਬੀ.ਸੀ.ਐਮ. ਸ਼ਾਸਤਰੀ ਨਗਰ ਨੇ ਪੀ.ਏ.ਯੂ. ਨੂੰ 11-6 ਦੇ ਫਰਕ ਨਾਲ ਹਰਾਇਆ।

ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਪੁਰਬ ਨੂੰ ਸਮਰਪਿਤ ਲੜਕੇ/ਲੜਕੀਆਂ ਦੇ ਜਿਲ•ਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ
ਰੋਲਰ ਸਕੇਟਿੰਗ ਲੜਕਿਆਂ ਦੇ 500 M+4 (Q”14S) ਵਿੱਚ ਮਨਮੀਤ ਸਿੰਘ ਨੇ ਪਹਿਲਾ, ਕਰਮਪ੍ਰੀਤ ਸਿੰਘ ਨੇ ਦੂਜਾ ਅਤੇ ਗੁਰਸਿਮਰਨ ਸਿੰਘ ਨੇ ਤੀਜਾ ਸਥਾਨ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਿਮਰਦੀਪ ਕੌਰ ਨੇ ਪਹਿਲਾ, ਗੁਰਮਹਿਕ ਕੌਰ ਅਤੇ ਹਰਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 500 M+4 (9NL9N5) ਲੜਕਿਆਂ ਦੇ ਮੁਕਾਬਲਿਆਂ ਵਿੱਚ ਚਸ਼ਮੀਤ ਸਿੰਘ ਨੇ ਪਹਿਲਾ, ਤੁਸ਼ੀਵ ਮਲਿਕ ਨੇ ਦੂਜਾ, ਅਰਨਵ ਗੋਰਾਇਆ ਨੇ ਤੀਜਾ ਅਤੇ ਲੜਕੀਆਂ ਵਿੱਚ ਕਾਵਿਯਾ ਸੂਦ ਨੇ ਪਹਿਲਾ, ਜਸਲੀਨ ਕੌਰ ਨੇ ਦੂਜਾ ਅਤੇ ਸੰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 500 M (Q”14S) ਲੜਕਿਆਂ ਵਿੱਚ ਮਨਮੀਤ ਸਿੰਘ ਨੇ ਪਹਿਲਾ, ਕਰਮਪ੍ਰੀਤ ਸਿੰਘ ਨੇ ਦੂਜਾ, ਮੀਤਕਮਲ ਸਿੰਘ ਨੇ ਤੀਜਾ ਸਥਾਨ ਅਤੇ ਲੜਕੀਆਂ ਵਿੱਚ ਸਿਮਰਦੀਪ ਕੌਰ ਨੇ ਪਹਿਲਾ, ਕੀਰਤ ਕੌਰ ਨੇ ਦੂਜਾ ਅਤੇ ਆਰੂਸੀ ਦੁੱਗਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1000 M (9NL9N5) ਲੜਕਿਆਂ ਵਿੱਚ ਚਸ਼ਮੀਤ ਸਿੰਘ ਨੇ ਪਹਿਲਾ, ਗੁਰਕੀਰਤ ਸਿੰਘ ਨੇ ਦੂਜਾ ਅਤੇ ਅਰਨਵ ਗੋਰਾਇਆ ਨੇ ਤੀਜਾ ਸਥਾਨ ਅਤੇ ਲੜਕੀਆਂ ਵਿੱਚ ਜਾਨਵੀ ਨੇ ਪਹਿਲਾ, ਜਸਲੀਨ ਕੌਰ ਨੇ ਦੂਜਾ ਅਤੇ ਸੰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਪੁਰਬ ਨੂੰ ਸਮਰਪਿਤ ਲੜਕੇ/ਲੜਕੀਆਂ ਦੇ ਜਿਲ•ਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ
ਟੇਬਲ ਟੈਨਿਸ ਲੜਕੀਆਂ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਹਿੰਦੀ ਪੁੱਤਰੀ ਸਕੂਲ ਖੰਨਾ ਨੇ ਬਾਲ ਭਾਰਤੀ ਇੰਟਰਨੈਂਸ਼ਨਲ ਪਬਲਿਕ ਸਕੂਲ ਨੂੰ 3-2 ਅਤੇ ਗੁਰੂ ਨਾਨਕ ਸਟੇਡੀਅਮ ਨੇ ਗ੍ਰੀਨ ਲੈਂਡ ਕਾਨਵੈਂਟ ਸਕੂਲ ਸੈਕਟਰ 32 ਨੂੰ 3-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਜਗ•ਾ ਬਣਾਈ। ਲੜਕਿਆਂ ਦੇ ਨਾਕ ਆਊਟ ਮੈਚਾਂ ਉਪਰੰਤ ਗ੍ਰੀਨ ਲੈਂਡ ਕਾਨਵੈਂਟ ਸਕੂਲ , ਬਾਲ ਭਾਰਤੀ ਪਬਲਿਕ ਸਕੂਲ, ਗੁਰੂ ਨਾਨਕ ਸਟੇਡੀਅਮ ਅਤੇ ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪੁੱਜੀਆਂ।
ਉਹਨਾਂ ਦੱਸਿਆ ਕਿ ਐਥਲੈਟਿਕਸ 3000 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੁਦਲ ਧਾਮ (ਗੁਰੂ ਨਾਨਕ ਸਟੇਡੀਅਮ ਲੁਧਿਆਣਾ) 10:04.39 ਨੇ ਪਹਿਲਾ, ਕ੍ਰਿਸਨ ਲਾਲ ਸੰ(ਗੁਰੂ ਨਾਨਕ ਸਟੇਡੀਅਮ ) 10:21.72 ਨੇ ਦੂਜਾ, ਅਕਾਸ਼ਦੀਪ ਸਿੰਘ (ਮੂਨ ਲਾਈਟ ਪਬਲਿਕ ਸਕੂਲ ਲੁਧਿਆਣਾ) 10:24.74 ਨੇ ਤੀਜਾ ਸਥਾਨ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਰਿਤੂ ਬਾਲਾ (ਖੰਨਾ ਪਬਲਿਕ ਸਕੂਲ ਖੰਨਾ) 13:00.19 ਨੇ ਪਹਿਲਾ, ਨੇਹਾ (ਗੁਰੂ ਨਾਨਕ ਸਟੇਡੀਅਮ) 13:12.46 ਨੇ ਦੂਜਾ ਅਤੇ ਅੰਮ੍ਰਿਤਾ (ਬੀ.ਸੀ.ਐਮ. ਸਕੂਲ ਲੁਧਿਆਣਾ) 13:35.89 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋ ਲੜਕਿਆਂ ਵਿੱਚ – ਹਰਨੂਪ ਸਿੰਘ (ਸਰਕਾਰੀ ਕਾਲਜ ਲੁਧਿਆਣਾ) 39.80 ਮੀ ਨੇ ਪਹਿਲਾ, ਵਿਵੇਕ (ਪੀ.ਏ.ਯੂ. ਸਕੂਲ ਲੁਧਿਆਣਾ) 38.31 ਮੀ ਨੇ ਦੂਜਾ ਤੇ ਪਰਦੀਪ ਸਿੰਘ (ਦਸ਼ਮੇਸ਼ ਪਬਲਿਕ ਸਕੂਲ ਮਾਣੂਕੇ) 29.58 ਮੀ ਨੇ ਤੀਜਾ ਸਥਾਨ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਜਸਮੀਤ ਕੌਰ (ਆਨੰਦ ਈਸ਼ਰ ਸਕੂਲ ਛਪਾਰ) 36.60 ਮੀਟਰ ਨੇ ਪਹਿਲਾ, ਮੁਸਕਾਨ ਕੌਰ (ਕੇ.ਵੀ.ਨੰ:1 ਹਲਵਾਰਾ) 23.05 ਮੀਟਰ ਨੇ ਦੂਜਾ ਅਤੇ ਅਨਾਇਤ (ਪੀਸ ਪਬਲਿਕ ਸਕੂਲ ਲੁਧਿਆਣਾ) 18.95 ਮੀ: ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ – ਹਰਪਾਲ ਸਿੰਘ ਮਾਨ (ਮਾਲਵਾ ਖਾਲਸਾ ਸੀ.ਸੈ.ਸਕੂਲ ਲੁਧਿਆਣਾ) 5.80 ਮੀਟਰ ਨੇ ਪਹਿਲਾ, ਅਰਸਦੀਪ ਸਿੰਘ (ਜੀ.ਐਨ.ਐਸ.ਬੱਸੀਆਂ) 5.74 ਮੀਟਰ ਨੇ ਦੂਜਾ, ਯੁਵਰਾਜ ਸ਼ਰਮਾ (ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ) 5.62 ਮੀਟਰ ਨੇ ਤੀਜਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਈਸ਼ਾ ਸਹੋਤਾ (ਸੈਕਰਡ ਹਾਰਟ ਸਕੂਲ ਲੁਧਿਆਣਾ) 4.33 ਮੀਟਰ ਨੇ ਪਹਿਲਾ, ਸਿਮਰਨਜੀਤ ਕੌਰ (ਖੰਨਾ ਪਬਲਿਕ ਸਕੂਲ ਖੰਨਾ) 4.09 ਮੀਟਰ ਨੇ ਦੂਜਾ ਅਤੇ ਹਰਮਨ (ਪੀਸ ਪਬਲਿਕ ਸਕੂਲ ਮੁੱਲਾਂਪੁਰ) 3.64 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋਹ ਖੋਹ ਲੜਕੀਆਂ ਦੇ ਕੁਆਟਰ ਮੈਚਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਜੱਟ ਵਾਲਾ, ਪਿੰਡ ਦੋਰਾਹਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪੁੱਜੀਆਂ।
ਉਹਨਾਂ ਦੱਸਿਆ ਕਿ ਵਾਲੀਬਾਲ ਲੜਕਿਆਂ ਦੇ ਹੋਏ ਫਾਈਨਲ ਮੈਚਾਂ ਵਿੱਚ ਨਰੇਸ਼ ਚੰਦਰ ਸਟੇਡੀਅਮ ਖੰਨਾ ਨੇ ਪਹਿਲਾ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਨੇ ਦੂਜਾ ਅਤੇ ਨਰੇਸ਼ ਚੰਦਰ ਸਟੇਡੀਅਮ ਖੰਨਾ ਬੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੁਸ਼ਤੀ ਲੜਕਿਆਂ ਦੇ ਮੁਕਾਬਲਿਆਂ ਵਿੱਚ 41 ਕਿਲੋਗਰਾਮ ਵਿੱਚ ਸਲਿੰਦਰ ਸਿੰਘ (ਬੀ.ਵੀ.ਐਮ ਸਕੂਲ ਦੁੱਗਰੀ) ਨੇ ਪਹਿਲਾ, ਪਵਨਦੀਪ ਸਿੰਘ (ਰੁੜਕਾ) ਨੇ ਦੂਜਾ ਅਤੇ ਸੁਖਵਿੰਦਰ ਸਿੰਘ (ਧਾਂਦਰਾ) ਨੇ ਤੀਜਾ ਸਥਾਨ, 45 ਕਿਲੋਗਰਾਮ ਵਿੱਚ- ਰਾਜਨ (ਬੀ.ਵੀ.ਐਮ. ਸਕੂਲ ਦੁੱਗਰੀ) ਨੇ ਪਹਿਲਾ, ਸੁਮੀਰ ਸਿੰਘ (ਸ਼ਿਮਲਾਪੁਰੀ) ਨੇ ਦੂਜਾ, ਪ੍ਰੇਮ ਕੁਮਾਰ (ਦੁੱਗਰੀ) ਅਤੇ ਕਮਲਪ੍ਰੀਤ ਸਿੰਘ (ਖੰਨਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 48 ਕਿਲੋਗਰਾਮ ਵਿੱਚ – ਹਨੀ (ਮਾਡਲ ਟਾਊਨ ਲੁਧਿਆਣਾ) ਨੇ ਪਹਿਲਾ, ਨਿਤਿਸ਼ ਕੁਮਾਰ (ਸ਼ਿਮਲਾਪੁਰੀ) ਨੇ ਦੂਜਾ, ਅਮਿਤ ਸਿੰਘ (ਬੀ.ਵੀ.ਐਮ. ਸਕੂਲ ਦੁੱਗਰੀ) ਅਤੇ ਅਮਨਪ੍ਰੀਤ ਸਿੰਘ (ਡਾਬਾ) ਨੇ ਤੀਜਾ ਸਥਾਨ, 51 ਕਿਲੋਗਰਾਮ ਵਿੱਚ -ਸਿਦਕ (ਰੰਧਾਵਾ) ਨੇ ਪਹਿਲਾ, ਸ਼ਿਵਮ (ਸ਼ਿਮਲਾਪੁਰੀ) ਨੇ ਦੂਜਾ ਅਤੇ ਰਾਜਵੀਰ ਸਿੰਘ (ਧਾਂਦਰਾ) ਨੇ ਤੀਜਾ ਸਥਾਨ, 55 ਕਿਲੋਗਰਾਮ ਵਿੱਚ – ਅਮਿਤ ਕੁਮਾਰ (ਧਾਂਦਰਾ) ਨੇ ਪਹਿਲਾ, ਸੁਰਿੰਦਰਪਾਲ ਸਿੰਘ ((ਬੀ.ਵੀ.ਐਮ.ਸਕੂਲ ਦੁੱਗਰੀ) ਨੇ ਦੂਜਾ, ਸਾਹਿਲ ਕੁਮਾਰ (ਸ਼ਿਮਲਾਪੁਰੀ) ਅਤੇ ਰਾਹੁਲ ਰਾਣਾ (ਜੋਜਫ ਸਕੂਲ) ਨੇ ਤੀਜਾ ਸਥਾਨ, 60 ਕਿਲੋਗਰਾਮ ਵਿੱਚ-ਪ੍ਰਣਵ ਅਰੋੜਾ (ਧਾਂਦਰਾ) ਨੇ ਪਹਿਲਾ, ਹਰਬਖਸ਼ੀਸ ਸਿੰਘ (ਖੰਨਾ) ਨੇ ਦੂਜਾ, ਨਿਤਿਨ ਮਦਾਨ (ਸ਼ਿਮਲਾਪੁਰੀ) ਅਤੇ ਕਮਲਪ੍ਰੀਤ (ਆਲਮਗੀਰ) ਨੇ ਤੀਜਾ ਸਥਾਨ, 71 ਕਿਲੋਗਰਾਮ ਵਿੱਚ- ਕਰਨਜੋਤ ਸਿੰਘ (ਆਲਮਗੀਰ) ਨੇ ਪਹਿਲਾ, ਮੁਹੰਮਦ ਮੇਗਜ (ਸ਼ਿਮਲਾਪੁਰੀ) ਨੇ ਦੂਜਾ, ਅਰਨਦੀਪ (ਜੋਧੇਵਾਲ ਬਸਤੀ) ਅਤੇ ਹਰਸ਼ਦੀਪ ਸਿੰਘ (ਖੰਨਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੂਡੋ ਲੜਕਿਆਂ ਦੇ ਮੁਕਾਬਲਿਆਂ ਵਿੱਚ -40 ਕਿਲੋਗਰਾਮ ਵਿੱਚ – ਪ੍ਰੇਮ (ਸੇਖੇਵਾਲ) ਨੇ ਪਹਿਲਾ, ਕੇਸ਼ਵ (ਨਵ ਭਾਰਤੀ ਪਬਲਿਕ ਸਕੂਲ) ਨੇ ਦੂਜਾ, ਸੁਨੀਲ (ਬੀ.ਵੀ.ਐਮ. ਸਕੂਲ ਚੰਡੀਗੜ• ਰੋਡ) ਅਤੇ ਸੁਭਾਂਸੂ (ਸੇਖੇਵਾਲ) ਨੇ ਤੀਜਾ ਸਥਾਨ, 45 ਕਿਲੋਗਰਾਮ ਵਿੱਚ – ਪ੍ਰਿੰਸ (ਸੇਖੇਵਾਲ) ਨੇ ਪਹਿਲਾ, ਰਿਤੇਸ਼ (ਗੁਰੂ ਨਾਨਕ ਸਟੇਡੀਅਮ) ਨੇ ਦੂਜਾ, ਕੁਨਾਲ (ਇੰਡੀਅਨ ਸਕੂਲ)  ਅਤੇ ਗੁਰਗੋਬਿੰਦ ਸਿੰਘ (ਸੇਖੇਵਾਲ) ਨੇ ਤੀਜਾ ਸਥਾਨ, 50 ਕਿਲੋਗਰਾਮ ਵਿੱਚ – ਅਲੋਕ (ਸ.ਸ.ਸਕੂਲ ਸਮਿੱਟਰੀ ਰੋਡ) ਨੇ ਪਹਿਲਾ, ਗੋਲੂ (ਸ.ਸ.ਸਕੂਲ ਸਮਿੱਟਰੀ ਰੋਡ) ਨੇ ਦੂਜਾ, ਰਾਜਨ (ਬੀ.ਵੀ.ਐਮ ਸਕੂਲ ਦੁੱਗਰੀ) ਅਤੇ ਉਮੇਸ਼ ਕੁਮਾਰ (ਸ.ਮਿਡਲ ਸਕੂਲ ਗੋਵਿੰਦ ਨਗਰ) ਨੇ ਤੀਜਾ ਸਥਾਨ, 56 ਕਿਲੋਗਰਰਾਮ ਵਿੱਚ – ਵਰੁਨ ਸ਼ਰਮਾ (ਬੀ.ਵੀ.ਐਮ ਸਕੂਲ ਚੰਡੀਗੜ• ਰੋਡ) ਨੇ ਪਹਿਲਾ, ਚਾਹਤ (ਸਰਕਾਰੀ ਸਕੂਲ ਜਗਰਾਉ ਪੁਲ) ਨੇ ਦੂਜਾ, ਮਨਵੀਰ (ਗੁਰੂ ਨਾਨਕ ਇੰਟਰਨੈਂਸ਼ਨਲ ਪਬਲਿਕ ਸਕੂਲ) ਅਤੇ ਵੈਭਵ (ਬੀ.ਵੀ.ਐਮ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਤੈਰਾਕੀ ਲੜਕਿਆਂ ਦੇ ਮੁਕਾਬਲਿਆਂ ਵਿੱਚ 50 ਮੀਟਰ ਬਰੈਸਟ ਸਟ੍ਰੋਕ ਵਿੱਚ – ਇਸ਼ਾਨ ਬਹਿਲ (ਸਵਿੰਮ ਫੋਰਸ) ਨੇ ਪਹਿਲਾ, ਰਵੀ ਪ੍ਰਤਾਪ ਸਿੰਘ (ਬੀ.ਸੀ.ਐਮ ਸਕੂਲ, ਪੱਖੋਵਾਲ) ਨੇ ਦੂਜਾ ਅਤੇ ਇਸ਼ਮੀਤ ਸਿੰਘ (ਸਵਿੰਮ ਫੋਰਸ) ਨੇ ਤੀਜਾ ਸਥਾਨ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ  ਆਸਥਾ ਸ਼ਰਮਾ (ਐਮ.ਸੀ.ਪੂਲ) ਨੇ ਪਹਿਲਾ, ਤੁਸ਼ਾਲੀ ਲੇਖੀ (ਐਮ.ਸੀ.ਪੂਲ) ਨੇ ਦੂਜਾ ਅਤੇ ਜੈਸਿਕਾਪ੍ਰੀਤ ਕੌਰ (ਸਵਿੰਮ ਫੋਰਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਬਟਰ ਫਲਾਈ ਲੜਕਿਆਂ ਵਿੱਚ – ਸਰਗੁਨਜੋਤ ਸਿੰਘ (ਸਵਿੰਮ ਫੋਰਸ) ਨੇ ਪਹਿਲਾ, ਦਾਨਿਸ਼ਵੀਰ ਸਿੰਘ (ਪੀ.ਏ.ਯੂ) ਨੇ ਦੂਜਾ ਅਤੇ ਪਿਊਸ਼ (ਸਵਿੰਮ ਫੋਰਸ) ਨੇ ਤੀਜਾ ਸਥਾਨ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਏਕਮਜੋਤ ਕੌਰ (ਸਵਿੰਮ ਫੋਰਸ) ਨੇ ਪਹਿਲਾ, ਜੈਸਿਕਾਪ੍ਰੀਤ ਕੌਰ (ਸਵਿੰਮ ਫੋਰਸ) ਨੇ ਦੂਜਾ ਅਤੇ ਮਹਿਰਾਬ ਕੌਰ ਮਾਹਲ (ਸਵਿੰਮ ਫੋਰਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।