Punjabi News

ਸਹਾਇਕ ਕਮਿਸ਼ਨਰ ਅਤੇ ਹੋਰਨਾਂ ਸ਼ਖਸੀਅਤਾਂ ਨੇ ਸਮੂਹਿਕ ਵਿਆਹ ਸਮਾਰੋਹ ਮੌਕੇ 6 ਜੋੜੀਆਂ ਨੂੰ ਦਿੱਤਾ ਆਸ਼ੀਰਵਾਦ

ਸਹਾਇਕ ਕਮਿਸ਼ਨਰ ਅਤੇ ਹੋਰਨਾਂ ਸ਼ਖਸੀਅਤਾਂ ਨੇ ਸਮੂਹਿਕ ਵਿਆਹ ਸਮਾਰੋਹ ਮੌਕੇ 6 ਜੋੜੀਆਂ ਨੂੰ ਦਿੱਤਾ ਆਸ਼ੀਰਵਾਦ

ਕਪੂਰਥਲਾ, 27 ਜਨਵਰੀ :ਪਿੰਡ ਮੰਡੇਰ ਬੇਟ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸ਼ਹਿਨਸ਼ਾਹ ਆਲਮ ਦਰਗਾਹ ਪੀਰ ਕਾਦਰ ਸ਼ਾਹ ਜੀ (ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ) ਦੀ ਯਾਦ ਵਿਚ 40ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਲੋੜਵੰਦ ਪਰਿਵਾਰਾਂ ਦੇ 260 ਸਮੂਹਿਕ ਵਿਆਹਾਂ ਦੀ ਲੜੀ ਨੂੰ ਅੱਗੇ ਤੋਰਦਿਆਂ 6 ਹੋਰ ਲੋੜਵੰਦ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਬਾਬਾ ਅਸ਼ੋਕ ਸਿੰਘ ਰਾਜਦੇਵ ਅਤੇ ਬੀਬੀ ਹਰਜੀਤ ਕੌਰ ਰਾਜਦੇਵ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਨੰਦ ਕਾਰਜ ਹੋਏ ਅਤੇ ਰਾਗੀ ਸਿੰਘਾ ਵੱਲੋਂ ਕੀਰਤਨ ਕੀਤਾ ਗਿਆ।

ਸਹਾਇਕ ਕਮਿਸ਼ਨਰ ਕਪੂਰਥਲਾ ਡਾ. ਸ਼ਿਖਾ ਭਗਤ ਅਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ ਅਤੇ ਉਨਾਂ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਉਨਾਂ ਕਿਹਾ ਕਿ ਇਹ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਹ ਹੀ ਅਸਲ ਸਮਾਜ ਸੇਵਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਪ੍ਰੀਸ਼ਦ ਮੈਂਬਰ ਸ੍ਰੀ ਮਣੀ ਔਜਲਾ, ਐਸ. ਐਮ. ਓ ਡਾ. ਕਸ਼ਮੀਰੀ ਲਾਲ, ਡਾ. ਡਰੱਗ ਇੰਸਪੈਕਟਰ ਡਾ. ਅਨੁਪਮ ਕਾਲੀਆ, ਸਰਪੰਚ ਸ. ਹਰਜੀਤ ਸਿੰਘ  ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

About the author

SK Vyas

SK Vyas

Add Comment

Click here to post a comment

Himachal

Jai Ram Thakur dedicates projects  lays Rs 165 Cr foundation stones at  Baijnath and Kangra
Among NE and hill states Himachal Pradesh tops assessment of state portals
Himachal Transport Deptt to provide Online Services
Himachal records 17.2 per cent increase in tax collection.
RCED provides PDOT to Indians emigrants abroad.

Most Liked

Categories