Punjabi Samachar

ਸਾਈਕਲ ਸਟੈਂਡ, ਫੋਟੋਗ੍ਰਾਫੀ ਅਤੇ ਚਾਹ ਕੰਟੀਨ ਦੀ ਬੋਲੀ 27 ਨੂੰ

ਕਪੂਰਥਲਾ, 24 ਜੂਨ ::ਪੁਰਾਣੀ ਕਚਹਿਰੀ ਕੰਪਲੈਕਸ ਕਪੂਰਥਲਾ ਵਿਚ ਸਾਈਕਲ ਸਟੈਂਡ ਅਤੇ ਨਵੇਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਸਾਈਕਲ ਸਟੈਂਡ, ਫੋਟੋਗ੍ਰਾਫੀ ਅਤੇ ਚਾਹ ਦੀ ਕੰਟੀਨ ਦੇ ਸਾਲ 2019-20 ਲਈ ਠੇਕੇ ਦੀ ਬੋਲੀ ਮਿਤੀ 27 ਜੂਨ 2019 ਨੂੰ ਸਵੇਰੇ 11 ਵਜੇ ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਦੇ ਦਫ਼ਤਰ ਵਿਖੇ ਹੋਵੇਗੀ ਅਤੇ ਠੇਕੇ ਦੀ ਮਿਆਦ ਮਿਤੀ 1 ਜੁਲਾਈ 2019 ਤੋਂ 31 ਮਾਰਚ 2020 ਤੱਕ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਠੇਕੇ ਦੀ ਬੋਲੀ ਦੀਆਂ ਸ਼ਰਤਾਂ ਮੌਕੇ ਸੁਣਾਈਆਂ ਜਾਣਗੀਆਂ ਅਤੇ ਇਸ ਦੀ ਕਾਪੀ ਨਜ਼ਾਰਤ ਸ਼ਾਖਾ ਦਫ਼ਤਰ, ਡਿਪਟੀ ਕਮਿਸ਼ਨਰ ਕਪੂਰਥਲਾ ਵਿਚੋਂ ਪਹਿਲਾਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨਾਂ ਦੱਸਿਆ ਕਿ ਬੋਲੀ ਦੇਣ ਵਾਲੇ ਵਿਅਕਤੀਆਂ ਪਾਸੋਂ ਸਾਈਕਲ ਸਟੈਂਡ ਦੀ ਸਕਿਊਰਿਟੀ 2 ਲੱਖ ਰੁਪਏ, ਚਾਹ ਕੰਟੀਨ ਦੀ ਸਕਿਊਰਿਟੀ 20 ਹਜ਼ਾਰ ਰੁਪਏ ਅਤੇ ਫੋਟੋਗ੍ਰਾਫੀ ਦੀ ਸਕਿਊਰਿਟੀ 1 ਲੱਖ ਰੁਪਏ ਬੋਲੀ ਵਾਲੇ ਦਿਨ ਮਿਤੀ 27 ਜੂਨ 2019 ਨੂੰ ਸਵੇਰੇ 9 ਵਜੇ ਤੋਂ ਸਵਰੇ 10.30 ਵਜੇ ਤੱਕ ਬਤੌਰ ਜਮਾਨਤ ਜਮਾਂ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਸਫਲ ਬੋਲੀਕਾਰ ਪਾਸੋਂ ਕੁੱਲ ਰਾਸ਼ੀ ਦਾ ਚੌਥਾ ਹਿੱਸਾ ਮੌਕੇ ‘ਤੇ ਹੀ ਜਮਾਂ ਕਰਵਾਇਆ ਜਾਵੇਗਾ ਅਤੇ ਬਾਕੀ ਰਹਿੰਦੀ ਰਕਮ 5 ਕਿਸ਼ਤਾਂ ਵਿਚ ਜਮਾਂ ਕਰਵਾਈ ਜਾਵੇਗੀ। ਸਮਰੱਥ ਅਧਿਕਾਰੀ ਨੂੰ ਬੋਲੀ ਪ੍ਰਵਾਨ ਕਰਨ ਜਾਂ ਰੱਦ ਕਰਨ ਦਾ ਪੂਰਾ ਅਧਿਕਾਰ ਹੋਵੇਗਾ।