Punjabi Samachar

ਸਿਵਲ ਸਰਜਨ ਦਫਤਰ ਹੁਸਿਆਰਪੁਰ

ਹੁਸ਼ਿਆਰਪੁਰ ਮਾਰਚ:  ਪ੍ਰਧਾਨ ਮੰਤਰੀ ਭਾਰਤੀਅ ਜਨ ਔਸ਼ਧੀ ਪਰੀਯੋਜਨਾ ਦਿਵਸ ਦੇ ਮੋਕੇ ਇਕ ਸੈਮੀਨਾਰ  ਸ੍ਰੀ ਅਮਿਤ ਸਰੀਨ ਐਸਡੀਐਮ.ਹੁਸ਼ਿਆਰਪੁਰ ਦੀ ਪ੍ਰਧਨਗੀ ਹੇਠ ਸਿਵਲ ਹਸਪਤਾਲ ਦੇ ਨਰਸਿੰਗ ਸਕੂਲ ਵਿਖੇ ਕਰਵਇਆ ਗਿਆ ਜਿਸ ਵਿੱਚ  ਭਾਰਤ ਸਰਕਾਰ ਦੇ ਸਮਾਜਿਕ ਨਿਆ ਅਤੇ ਸ਼ੁਸ਼ਕਤੀਕਰਨ ਕੇਦਰੀ ਰਾਜ ਮੰਤਰੀ ਸ੍ਰੀ ਵਿਜੈ ਕੁਮਾਰ ਸਾਪਲਾਂ ਜੀ ਬਤੇਰ ਮੁੱਖ ਮਹਿਮਾਨ ਵੱਜੋ ਹਾਜਰ ਹੋਏ  ਇਸ ਸੈਮੀਨਾਰ ਵਿੱਚ  ਸਿਵਲ ਸਰਜਨ ਡਾ ਰੇਨੂੰ ਸੂਦ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਸਾਹਇਕ ਸਿਵਲ ਸਰਜਨ ਡਾ ਪਵਨ ਕੁਮਾਰ ਤੋ ਇਲਾਵਾਂ ਹੋਲ ਅਧਿਕਾਰੀ ਹਾਜਰ ਸਨ । ਸੈਮੀਨਾਰ ਨੂੰ  ਸੰਬੋਧਿਨ ਕਰਦਿਆ ਕੇਦਰੀ ਰਾਜ ਮੰਤਰੀ ਸ੍ਰੀ ਸਾਪਲਾਂ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋ ਲੋਕਾਂ ਲਈ ਬੇਹਤਰ ਅਤੇ ਉਚ ਗੁਣਵਣਤਾਂ ਦੇ ਇਲਾਜ ਲਈ ਜਨਔਸਧੀ ਯੋਜਨਾਂ ਤਹਿਤ ਸਸਤੀਆਂ ਅਤੇ ਮਿਆਰੀ ਦਵਾਈਆਂ ਉਪਲੱਪਧ ਕਰਵਾਈਆਂ  ਗਈਆਂ ਹਨ । ਜਨ ਔਸਧੀ ਕੇਦਰ ਤੇ  ਇਹ ਦਵਾਈਆਂ ਬਾਜਰ ਦੇ ਭਾਅ ਨਾਲੋ 50 ਤੋ 80 ਪ੍ਰਤੀਸ਼ਤ ਤੱਕ ਸਸਤੀਆਂ ਮਿਲਦੀਆਂ ਹਨ , ਅਤੇ ਇਹਨਾਂ ਕੇਦਰਾਂ ਵਿੱਚ 800 ਸੋ ਦੇ ਕਰੀਬ ਜਰੂਰੀ ਸ਼ੂਗਰ .ਬਲੱਡ ਪ੍ਰੈਸ਼ਰ ਅਤੇ ਕਲੈਸਟੋੱਲ ਨੂੰ ਘੱਟ ਕਰਨ ਵਾਲੀਆਂ ਦਵਾਈਆਂ ਮਿਲਦੀਆਂ ਹਨ । ਇਹ ਦਵਾਈਆਂ ਦੇ ਮਿਲਣ ਨਾਲ ਮਰੀਜਾਂ ਨੂੰ ਵਿਤੀ ਤੋਰ ਤੇ ਬਹੁਤ ਲਾਭ ਹੋਇਆ ਹੈ । ਆਉਣ ਵਾਲੇ ਸਮੇ ਵਿੱਚ ਇਹਨਾਂ ਕੇਦਰਾਂ ਤੇ ਹਾਈਜੀਨਿਕ ਅਤੇ ਹੋਰ ਬਿਮਾਰੀਆਂ ਦੇ ਇਲਾਜ ਦੀਆਂ ਦਵਾਈਆਂ ਵੀ ਮਿਲਣਗੀਆਂ । ਸੈਮੀਨਾਰ ਵਿੱਚ  ਐਸ. ਡੀ. ਐਮਸ੍ਰੀ ਅਮਿਤ ਸਰੀਨ ਵੱਲੋ ਜਨ ਔਸਧੀ ਤਹਿਤ ਮਿਲਣ ਵਾਲੀਆਂ ਦਵਾਈਆਂ ਬਾਰੇ ਹਾਜਰ ਸਟਾਫ ਨੂੰ ਲੋਕਾਂ ਅਤੇ ਮਰੀਜਾਂ ਵਿੱਚ ਜਿਆਦਾ ਜਾਗਰੂਕ ਕਰਨ ਦੀ ਜਰੂਰਤ ਬਾਰੇ ਦੱਸਿਆ ਤਾਂ ਜੋ ਕਿ ਇਸ ਦਾ ਵੱਧ ਤੋ ਵੱਧ ਫਾਇਦਾ ਲੈ ਸਕਣ । ਇਸ ਮੋਕੇ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਜਿਲਾਂ ਹਸਪਤਾਲ ਅਤੇ ,ਸਬ ਡਵੀਜਨ ਹਸਪਤਾਲ ਦਸੂਹਾ ਵਿਖੇ ਚਲ ਰਿਹੇ ਕੇਦਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਨਾਲ ਮਰੀਜਾਂ ਨੂੰ ਬਹੁਤ ਲਾਭ ਹੋ ਰਿਹਾ ਹੈ । ਸ੍ਰੀ ਰਜੇਸ਼ ਕੁਮਾਰ ਸੂਰੀ ਜੋਨਲ ਲਾਈਸਿੰਗ ਐਥਾਰਟੀ ਅਤੇ ਸ੍ਰੀ ਰਮਨ ਘਈ ਵੱਲੋ ਵੀ ਇਸ ਮੋਕੋ ਆਪਣੇ ਵਿਚਾਰ ਹਾਜਰੀਨ ਸਾਹਮਣੇ ਰੱਖੇ । ਸੈਮੀਨਾਰ ਵਿੱਚ ਸ੍ਰੀ ਜੀ ਐਰ ਮਹਿਮੀ ਜਨ ਔਸਧੀ  ਲਾਭ ਪ੍ਰਾਪਤ ਕਰਤਾ ਵੱਲੋ ਇਸ ਜੋਜਨਾ ਨਾਲ ਹੋਏ ਫਾਇਦੇ ਬਾਰੇ ਦੱਸਿਆ । ਇਸ ਮੋਕੇ ਡਾ ਅਮਰਜੀਤ ਲਾਲ ਮਹੰਮਦ ਆਸਿਫ ,ਜਿਲਾ ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ .ਡਿਪਟੀ ਮਾਸ ਮੀਡੀਆਂ ਅਫਸਰ ਗੁਰਜੀਸ਼ ਕੋਰ ,  ਵਿਜੈ ਅਗਰਵਾਲ ਅਸੋਕ ਕੁਮਾਰ ਅਤੇ ਜਨ ਔਸਦੀ ਤੋ ਨਵੇਦਨਾਂ ਹੋਰ ਅਧਿਕਾਰੀ ਹਾਜਰ ਸਨ ।