Punjabi Samachar

ਸਿਵਲ ਸਰਜਨ ਦਫਤਰ ਹੁਸਿਆਰਪੁਰ

ਹੁਸਿਆਰਪੁਰ 11 ਜਨਵਰੀ  :  ਸਮਾਜ ਵਿੱਚ ਧੀਆਂ ਦਾ ਰੁਤਵਾਂ ਉਚਾ ਰੱਖਣ ਲਈ ਅਤੇ ਲਿੰਗ ਅਨੁਪਾਤ ਵਿੱਚ ਸੁਧਾਰ ਦੇ ਮੱਦੇ ਨਜਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਅਦੇਸ਼ ਨਾਲ ਸਿਹਤ ਵਿਭਾਗ ਵੱਲੋ ਆਉ ਮਨਾਈਏ ਧੀਆਂ ਦੀ ਲੋਹੜੀ ਪ੍ਰੋਗਰਾਮ ਅਨੁਸਾਰ ਸਿਵਲ ਸਰਜਨ ਰੇਨੂੰ ਸੂਦ ਦਿਸ਼ਾ ਨਿਰਦੇਸ਼ ਅਤੇ ਸਹਾਇਕ ਸਿਵਲ ਸਰਜਨ ਡਾਂ ਪਵਨ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਦੇ ਐਮ. ਸੀ. ਐਚ. ਵਿੰਗ ਵਿੱਚ ਨਵ ਜੰਮੀਆਂ ਧੀਆਂ ਦੇ ਅਗਮਨ ਤੇ ਵਿਭਾਗ ਵੱਲੋ ਤੋਹਫੇ ਅਤੇ ਲੋਹੜੀ ਦਾ ਸ਼ਗਨ ਦੇ ਲੋਹੜੀ ਮਨਾਈ ।

ਇਸ ਮੋਕੇ 18 ਨਵ ਜੰਮੀਆਂ ਬੱਚੀਆਂ ਨੂੰ ਲੋਹੜੀ ਦੇ ਧੀਆਂ ਘਰ ਦਾ ਸਤਿਕਾਰ ਕਰੋ ਅਤੇ ਬੇਟੀ ਬੇਟਾ ਇਕ ਸਮਾਨ ਦਾ ਨਾਰਾ ਦਿੱਤਾ । ਇਸ ਮੋਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਾਣਾ ਵੱਲੋ ਇਕ ਰੰਗਾ ਰੰਗ ਪ੍ਰੋਗਰਾਮ ਦਾ ਨਾਰਾ ਦਿੱਤਾ ਇਸ ਮੋਕੇ ਡਾ ਪਵਨ ਕੁਮਾਰ ਨੇ ਦੱਸਿਆ ਕਿ ਧੀਆਂ ਪਰਿਵਾਰ ਦਾ ਧੁਰਾ ਹਨ ਇਹਨਾਂ ਤੋ ਇਲਾਵਾਂ ਸਮਾਜ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ਅੱਜ ਦੀ ਬੇਟੀ ਕਿਸੇ ਵੀ ਖੇਤਰ ਵਿੱਚ ਨਹੀ ਹੈ । ਇਸ ਲਈ ਸਾਨੂੰ ਬੇਟੇ ਅਤੇ ਬੇਟੀ ਵਿੱਚ ਕੀ ਅੰਤਰ ਨਹੀ ਕਰਨਾ ਚਹੀਦਾ ।  ਇਸ ਮੋਕੇ ਡਾ ਪੂਜਾ ਗੋਇਲ ਤੇ ਮਲਟੀਪਰਪਜ ਦੇ ਸਕੂਲ ਦੇ ਵਿਦਿਆਰਥੀਆਂ ਵੱਲੋ  ਲੋਹੜੀ ਦੇ  ਗੀਤ ਤੇ ਗਿੱਧਾ ਤੇ ਬੋਲੀਆ ਪਾ ਕੇ ਮਹੋਲ ਨੂੰ ਹੋਰ ਸੁਹਵਾਣਾ ਤੇ ਰੰਗ ਮਈ ਕਰ ਦਿੱਤਾ  ।  ਇਸ ਮੋਕੇ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ , ਡਾ ਸਤਪਾਲ ਗੋਜਰਾ , ਡਾ ਗੁਰਦੀਪ ਸਿੰਘ ਕਪੂਰ , ਡਾ ਸੁਨੀਲ ਅਹੀਰ  ਡਾ ਸੁਲੇਸ਼ ਕੁਮਾਰ ,ਜਿਲਾੰ ਮਾਸ ਮੀਡੀਆਂ ਅਫਸਰ ਪਰੋਸ਼ਤਮ ਲਾਲ , ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ , ਮੁੰਹਮਦ ਆਸਿਫ , ਸਪਰਡੈਟ ਰਜਿੰਦਰ ਕੋਰ , ਸਤਪਾਲ ਪੀ ਏ , ਸੁਰਿੰਦਰ ਵਾਲੀਆਂ ਤੇ ਪੀ ਪੀ ਯੂਨਿਟ ਦਾ ਸਟਾਫ ਆਦਿ ਹੋਰ ਸਿਵਲ ਸਰਜਨ ਦਫਤਰ ਦਾ ਸਟਾਫ ਹਾਜਰ ਸਨ ।