(ਸੜਕ ਉੱਤੇ ਜਿਆਦਾ ਸਾਵਧਾਨੀ ਨਾਲ ਹਾਦਸੇ ਘੱਟ ਸਕਦੇ ਹਨ-ਦੀਪਕ ਸ਼ਰਮਾ) 13

(ਸੜਕ ਉੱਤੇ ਜਿਆਦਾ ਸਾਵਧਾਨੀ ਨਾਲ ਹਾਦਸੇ ਘੱਟ ਸਕਦੇ ਹਨ-ਦੀਪਕ ਸ਼ਰਮਾ) 13 ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਤੇ ਜਿਲਾ੍ਹ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ।
ਸੜਕ ਉਪਰ ਵਾਹਨ ਚਲਾਉਂਦੇ ਸਮੇਂ ਖੁਦ ਦੁਸਰਿਆਂ ਦਾ ਧਿਆਨ ਰੱਖੋ ਇਸ ਨਾਲ ਸੜਕੀ ਹਾਦਸੇ ਘੱਟ ਸਕਦੇ ਹਨ।

ਸ਼ਹਿਰ ਵਿੱਚ ਟੈ੍ਰਫਿਕ ਸਮੱਸਿਆਂ ਅਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਅੱਜ ਇਸਦੇ ਸਬੰਧ ਵਿੱਚ ‘ਕਰਾਈਸਟ ਦਾ ਕਿੰਗ ਕੋਨਵੇਂਟ ਸੀਨੀਅਰ ਸਕੈਂਡਰੀ ਸਕੂਲ ਕਪੂਰਥਲਾ।

ਜਿਹੜੇ ਬੱਚੇ ਸਕੂਲਾਂ ਵਿਚ  ਵਾਹਨ ਲੈਕੇ ਆਉਂਦੇ ਹਨ,ਉਹਨਾਂ ਦੇ ਕੋਲ ਪੁਰੇ ਕਾਗਜਾਤ ਹੋਣੇ ਚਹਿੰਦੇ ਹਨ,ਨਹੀਂ ਤੇ ਵਾਹਨ ਜਪਤ ਕੀਤੇ  ਜਾਣਗੇ।ਉਹਨਾ ਮਾਪਿਆਂ ਨੂੰ ਅਪੀਲ ਕੀਤੀ ਜਦ ਵੀ ਬੱਚਿਆਂ ਨੂੰ ਸਕੂਲ/ਕਾਲਜ ਛੱਡਣ ਲਈ ਆਉਂਦੇ ਹਨ ਤਾਂ ਦੋ-ਪਹੀਆਂ ਵਾਹਨ ਚਲਾਉਂਦੇ ਸਮੇਂ ਹੈਲਮੇਟ ਜਰੂਰ ਪਾਉਣ,ਚਾਰ ਪਹੀਆਂ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਾਉਣ ਨਾਲ ਦੁਰਘਟਨ ਤੋਂ ਬਚਿਆ ਜਾ ਸਕਦਾ ਹੈ।

ਆਪਣੇ ਛੋਟੇ ਬੱਚਿਆਂ ਵਾਹਨ ਨਾ ਦੇਣ ਇਸ ਨਾਲ ਟ੍ਰੈਫਿਕ ਸੱਮਸਿਆਂ ਵਿਚ ਵਾਧਾ ਹੋ ਰਿਹਾ ਹੈ,ਜਾਨੀ ਨੁਕਸਾਨ ਵੀ ਹੋ ਰਿਹਾ ਹੈ।ਗ਼ਲਤ ਦਿਸ਼ਾ ‘ਚ ਵਾਹਨ ਚਲਾਉਣਾ,ਵਾਹਨ ਚਲਾਉਣ ਲੱਗਿਆਂ ਮੋਬਾਈਬ ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ।ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ,ਸਿੱਟੇ ਵਜੋਂ ਸੜਕ ਹਾਦਸਿਆਂ ਕਾਰਨ ਅਜਾਈ ਜਾਣ ਵਾਲੀਆਂ ਜਾਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ।

ਇਸ ਮੌਕੇ ਟੈ੍ਰਫਿਕ ਐਜੂਕੇਸ਼ਨ ਦੇ ਇੰਨਚਾਰਜ.ਏ.ਐਸ.ਆਈ.ਗੁਰਬਚਨ ਸਿੰਘ ਨੇ ਕਿਹਾ ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ।ਡਰਾਈਵਰਾਂ ਨੂੰ ਕਦੇ ਵੀ ਨਸ਼ੇ ਦੀ ਲੋਰ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ ਇਸ ਨਾਲ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ,ਸਮੱਰਥਾਂ ਤੋ ਵੱਧ ਵਿਦਿਆਰਥੀਆਂ ਨੂੰ ਸਕੂਲ ਬਸਾਂ ਵਿੱਚ ਨਾ ਬੈਠਾਇਆਂ ਜਾਵੇ,ਅਗਲੇ ਵਾਹਨ ਤੋਂ ਨਿਸ਼ਚਿਤ ਦੂਰੀ ਬਣਾ ਕੇ ਰੱਖਣ।ਇਸ ਮੌਕੇ ਮੁੱਖ ਸਬ ਇੰਸਪੈਕਟਰ ਦਰਸ਼ਨ ਸਿੰਘ,ਏ.ਐਸ.ਆਈ ਬਲਵਿੰਦਰ ਸਿੰਘ,ਸਰਵਣ ਸਿੰਘ,ਐਡਵੋਕੇਟ ਚੰਦਨ ਪੁਰੀ ਮੈਂਬਰ ਰੋਡ ਸੇਫਟੀ ਕਮੇਟੀ,ਸੋਰਵ ਮੜੀਆ,ਮਾਸਟਰ ਪਿਆਰਾ ਸਿੰਘ,ਮਨਜੀਤ ਕੌਰ ਹਾਜਰ ਸਨ।

About the author

SK Vyas

SK Vyas

Add Comment

Click here to post a comment

All Time Favorite

Categories