Punjabi Samachar

ਹਲਕਾ ਲੁਧਆਣਾ ਪੂਰਬੀ ਦੇ 409 ਦਿਵਿਆਂਗ ਵਿਅਕਤੀਆਂ ਨੂੰ 33 ਲੱਖ ਰੁਪਏ ਦੀ ਸਹਾਇਤਾ ਸਮੱਗਰੀ ਦੀ ਵੰਡ

ਲੁਧਿਆਣਾ 05 ਫਰਵਰੀ :-ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦੇ ਵਿਸ਼ੇਸ਼ ਉਪਰਾਲੇ ਸਦਕਾ ਭਾਰਤ ਸਰਕਾਰ ਦੇ ਸਮਾਜਿਕ ਨਿਆਇਕ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਅੱਜ ਸੈਕਟਰ -39 ਏ ਚੰਡੀਗੜ੍ਹ ਰੋਡ ਤੇ ਸਥਿਤ ਕਮਿਉਨਟੀ ਸੈਂਟਰ ਵਿੱਚ ਅੰਗਹੀਣਾਂ ਦੇ ਜੀਵਨ ਨੂੰ ਸੁਖਾਲਾ ਬਨਾਉਣ ਲਈ ਸਹਾਇਕ ਉਪਕਰਨ ਵੰਡੇ ਗਏ।ਇਸ ਮੋਕੇ ਤੇ ਸ੍ਰ.ਰਵਨੀਤ ਸਿੰਘ ਬਿੱਟੂ ਐਮ.ਪੀ. ਅਤੇ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਿਸ਼ੇਸ ਰੂਪ ਵਿੱਚ ਸ਼ਾਮਲ ਹੋਏ।ਇਸ ਮੋਕੇ ‘ਤੇ ਇਨਾਂ੍ਹ ਨੇ ਅੰਗਹੀਣ ਵਿਅਕਤੀਆ ਨੂੰ ਸਹਾਇਕ ਉਪਕਨ ਵੰਡੇ।ਇਸ ਕੈਪ ਵਿੱਚ 82 ਟਰਾਈਸਾਈਕਲ, 43 ਵੀਲ ਚੇਅਰ, 8 ਐਮ.ਆਰ.ਕਿੱਟ, 4 ਕਰਚ, 3 ਰੋਲੈਟਰ, 119 ਸਮਾਰਟ ਕੇਨ, 75 ਸਮਾਰਟ ਫੋਨ, 11 ਵਾਕਿੰਗ ਸਟਿੱਕ, 34 ਬਰੈਲ ਕਿੱਟ, 28 ਡੈਜ਼ੀ ਪਲੈਅਰ, 88  ਸੁਣਨ ਵਾਲੀਆਂ ਮਸ਼ੀਨਾਂ, 528 ਬੈਟਰੀਆਂ ਵੰਡੀਆਂ ਗਈਆਂ। ਇਸ ਕੈਪ ਵਿੱਚ ਵੰਡੇ ਗਏ ਸਾਰੇ ਸਮਾਨ ਦੀ ਕੁੱਲ ਕੀਮਤ ਲਗਭਗ 3309802 (33 ਲੱਖ ਨੌਂ ਹਜ਼ਾਰ ਅੱਠ ਸੌ ਦੋ) ਰੁਪਏ ਬਣਦੀ ਹੈ।ਕੈਪ ਵਿੱਚ ਕੁੱਲ 409 ਅੰਗਹੀਣ ਲੋਕਾਂ ਨੂੰ ਬੁਲਾ ਕੇ ਇਹ ਸਮਾਨ ਵੰਡਿਆ ਗਿਆ। ਇਸ ਮੌਕੇ ਸ੍ਰ. ਬਿੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਪਰ ਦਿਵਿਆਂਗ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਮਹਿਲਾ ਪ੍ਰਧਾਨ ਲੀਨਾ ਟਪਾਰਿਆ, ਕੋਂਸਲਰ ਵਨੀਤ ਭਾਟਿਆ, ਕੋਂਸਲਰ ਹਰਜਿੰਦਰ ਪਾਲ ਲਾਲੀ, ਕੋਂਸਲਰ ਰਾਜੂ ਅਰੌੜਾ, ਕੋਂਸਲਰ ਸੰਦੀਪ ਕੁਮਾਰੀ, ਕੋਂਸਲਰ ਮਨੀਸ਼ਾ ਟਪਾਰਿਆ, ਕੋਂਸਲਰ ਪੱਲਵੀ ਵਿਨਾਇਕ, ਕੋਂਸਲਰ ਸੁਖਦੇਵ ਬਾਵਾ, ਕੋਂਸਲਰ ਕੁਲਦੀਪ ਜੰਡਾ, ਕੋਂਸਲਰ ਉਮੇਸ਼ ਸਰਮਾਂ, ਕੋਂਸਲਰ ਨਰੇਸ਼ ਉੱਪਲ, ਕੋਂਸਲਰ ਕੰਚਨ ਮਲਹੋਤਰਾਂ, ਸਾਬਕਾ ਕੋਂਸਲਰ ਵਰਿੰਦਰ ਸਹਿਗਲ, ਸਾਬਕਾ ਕੋਂਸਲਰ ਆਸ਼ਾ ਗਰਗ, ਕੋਂਸਲਰ ਪਤੀ ਮੋਨੂੰ ਖਿੰਡਾ, ਕੋਂਸਲਰ ਪਤੀ ਹੈਪੀ ਰੰਧਾਵਾ, ਕੋਂਸਲਰ ਪਤੀ ਸਤੀਸ਼ ਮਲਹੋਤਰਾਂ, ਕੋਂਸਲਰ ਪਤੀ ਅਸ਼ੀਸ਼ ਟਪਾਰਿਆ, ਕੋਂਸਲਰ ਪਤੀ ਦੀਪਕ ਉੱਪਲ, ਕੋਂਸਲਰ ਪਤੀ ਗੋਰਵ ਭੱਟੀ, ਸਤਨਾਮ ਸਿੰਘ ਸੱਤਾ, ਸੰਜੀਵਨ ਸ਼ਰਮਾਂ, ਰਾਜੀਵ ਝੰਮਟ ਬਲਾਕ ਪ੍ਰਧਾਨ, ਰਾਜ ਕੁਮਾਰ, ਕਮਲ ਸ਼ਰਮਾਂ, ਪ੍ਰਕਾਸ਼ ਸ਼ਰਮਾਂ, ਬਾਬੂ ਰਾਮ, ਹਨੀ ਸ਼ਰਮਾਂ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ,ਇੰਦਰਪ੍ਰੀਤ ਸਿੰਘ ਰੁਬਲ, ਰਾਜਨ ਟੰਡਨ, ਦਿਵੇਸ਼ ਮੱਕੜ, ਅੰਕਿਤ ਮਲਹੋਤਰਾਂ, ਸੰਨੀ ਪਹੁਜਾ, ਸੰਨੀ ਸਹਿਗਲ, ਨੀਰੂ ਸ਼ਰਮਾਂ, ਮਨਜੀਤ ਸਿੰਘ, ਲਵਲੀ ਭਾਟਿਆ, ਸਾਗਰ ਉੱਪਲ ਆਦਿ ਸ਼ਾਮਲ ਸਨ।
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ
ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ ਯੋਜਨਾ ਦੀ ਸ਼ੁਰੂਆਤ
ਵੱਖ-ਵੱਖ ਕੈਟੇਗਿਰੀਆਂ ਦੇ ਵਰਕਰ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ
ਲੁਧਿਆਣਾ 05 ਫਰਵਰੀ (000)- ਗੈਰ ਸੰਗਠਿਤ ਖੇਤਰ ਦੇ ਵਰਕਰਾਂ ਨੂੰ ਭਵਿੱਖ ਦਾ ਆਰਥਿਕ ਸਹਾਰਾ ਦੇਣ ਲਈ ਕੇਂਦਰ ਸਰਕਾਰ ਵੱਲੋਂ ਇਤਿਹਾਸਿਕ ਪੈਨਸ਼ਨ ਯੋਜਨਾ (ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ ਯੋਜਨਾ) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਨੂੰ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਵਿਖੇ ਲਾਂਚ ਕੀਤਾ। ਇਸ ਦੀ ਲਾਂਚਿੰਗ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਅੱਜ ਸਥਾਨਕ ਬੱਚਤ ਭਵਨ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਪਹੁੰਚੇ।
ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਗਰਵਾਲ ਨੇ ਦੱਸਿਆ ਕਿ ਇਹ ਯੋਜਨਾ ਗੈਰ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਵਰਕਰਾਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ ਜਿਸ ਦਾ 42 ਕਰੋੜ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਵੈ-ਇਛੁੱਕ ਯੋਗਦਾਨ ਪੈਨਸ਼ਨ ਯੋਜਨਾ ਹੈ। ਇਸ ਯੋਜਨਾ ਦੇ ਤਹਿਤ 18 ਤੋਂ 40 ਸਾਲ ਦੀ ਉਮਰ ਵਰਗ ਵਾਲੇ ਵਰਕਰ, ਗਲੀਆਂ ‘ਚ ਸਮਾਨ ਵੇਚਣ ਵਾਲੇ, ਮਿੱਡ-ਡੇ-ਮੀਲ ਵਰਕਰ, ਸਿਰ ‘ਤੇ ਮੈਲਾ ਢੋਣ ਵਾਲੇ, ਭੱਠਾ ਮਜ਼ਦੂਰ, ਮੋਚੀ, ਕੂੜਾ ਇਕੱਠਾ ਕਰਨ ਵਾਲੇ, ਘਰੇਲੂ ਨੌਕਰ, ਧੋਬੀ, ਰਿਕਸ਼ਾ ਚਾਲਕ, ਬੇਜ਼ਮੀਨੇ ਮਜ਼ਦੂਰ, ਘੱਟ ਜ਼ਮੀਨ ਵਾਲੇ ਮਜ਼ਦੂਰ, ਉਸਾਰੀ ਕਿਰਤੀ ਇਸ ਤੋਂ ਇਲਾਵਾ ਹੋਰ ਛੋਟੇ ਕੰਮ ਕਾਰ ਕਰਨ ਵਾਲੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਲਾਭਪਾਤਰੀ ਦੀ ਪ੍ਰਤੀ ਮਹੀਨਾ 15 ਹਜ਼ਾਰ ਤੋਂ ਘੱਟ ਆਮਦਨੀ ਹੋਣੀ ਚਾਹੀਦੀ ਹੈ ਉਹ ਵਿਅਕਤੀ ਨਵੀਂ ਪੈਨਸ਼ਨ ਯੋਜਨਾ, ਕਰਮਚਾਰੀ ਰਾਜ ਬੀਮਾ ਨਿਗਮ ਯੋਜਨਾ ਜਾਂ ਕਰਮਚਾਰੀ ਭਵਿੱਖ ਨਿਧੀ ਸੰਗਠਨ ਦਾ ਲਾਭ ਨਾ ਲੈਂਦਾ ਹੋਵੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਟੈਕਸ ਅਦਾ ਕਰਦਾ ਹੋਵੇ।
ਸ਼੍ਰੀ ਅਗਰਵਾਲ ਨੇ ਕਿਹਾ ਕਿ ਇਸ ਯੋਜਨਾ ਤਹਿਤ ਰਜਿਸਟਰੇਸ਼ਨ ਕਰਾਉਣ ਵਾਲੇ ਵਿਅਕਤੀ ਨੂੰ 60 ਸਾਲ ਦੀ ਉਮਰ ਪੂਰੀ ਹੋਣ ‘ਤੇ ਪ੍ਰਤੀ ਮਹੀਨਾ 3 ਹਜ਼ਾਰ ਰੁਪਏ (ਘੱਟੋ ਘੱਟ) ਪੈਨਸ਼ਨ ਮਿਲੇਗੀ ਜੇਕਰ ਪੈਨਸ਼ਨ ਪ੍ਰਾਪਤ ਕਰਨ ਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਜੀਵਨ ਸਾਥੀ ਨੂੰ ਪੈਨਸ਼ਨ ਲਾਭ ਦਾ 50 ਪ੍ਰਤੀਸ਼ਤ ਹਿੱਸਾ ਮਿਲੇਗਾ। ਰਜਿਸਟਰੇਸ਼ਨ ਕਰਵਾਉਣ ਵਾਲੇ ਵਿਅਕਤੀ ਦੀ ਜੇਕਰ ਮੌਤ 60 ਸਾਲ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਉਸ ਦਾ ਜੀਵਨ ਸਾਥੀ ਬਕਾਇਆ ਕਿਸ਼ਤਾਂ ਜਾਰੀ ਰੱਖ ਸਕਦਾ ਹੈ ਜਾਂ ਫਿਰ ਇਸ ਯੋਜਨਾ ਤੋਂ ਬਾਹਰ ਵੀ ਨਿਕਲ ਸਕਦਾ ਹੈ। ਸ਼ੀ ਅਗਰਵਾਲ ਨੇ ਕਿਹਾ ਕਿ ਇਸ ਯੋਜਨਾ ਦੀ ਰਜਿਸਟਰੇਸ਼ਨ ਸਬੰਧੀ ਸੂਬਾ ਅਤੇ ਕੇਂਦਰ ਸਰਕਾਰ ਦੇ ਸਾਰੇ ਕਿਰਤ ਵਿਭਾਗ ਦਫਤਰਾਂ, ਭਾਰਤੀ ਬੀਮਾ ਨਿਗਮ ਦੀਆਂ ਸਾਰੀਆਂ ਸ਼ਾਖਾਵਾਂ ਈ.ਐਸ.ਆਈ.ਸੀ., ਈ.ਪੀ.ਐਫ.ਓ., ਦੇ ਦਫਤਰਾਂ ਵਿੱਚੋਂ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਮੌਕੇ ਸ਼੍ਰੀ ਅਗਰਵਾਲ ਨੇ ਉਪਰੋਕਤ ਕੈਟੇਗਿਰੀਆਂ ਵਿੱਚ ਆਉਣ ਵਾਲੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਧੀਰਜ ਗੁਪਤਾ ਆਰ.ਪੀ.ਐਫ.ਓ., ਡਾ. ਮਧੂ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀ, ਵੱਖ-ਵੱਖ ਟਰੇਡ ਅਤੇ ਲੇਬਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ।

 

DidoPost

March 2019
S M T W T F S
« Feb    
 12
3456789
10111213141516
17181920212223
24252627282930
31  

Recent News