Punjab

ਫ਼ੌਜ ਵਿਚ ਭਰਤੀ ਰੈਲੀ ਲਈ 16 ਨਵੰਬਰ ਤੱਕ ਰਜਿਸਟ੍ਰੇਸ਼ਨ ਕਰਵਾਉਣ ਨੌਜਵਾਨ-ਲੈਫ. ਕਰਨਲ ਗੁਰਿੰਦਰਜੀਤ ਸਿੰਘ ਗਿੱਲ

ਕਪੂਰਥਲਾ, 5 ਨਵੰਬਰ 2018 :ਆਰਮੀ ਰਿਕਰੂਟਿੰਗ ਆਫ਼ਿਸ (ਹੈੱਡਕੁਆਰਟਰ) ਜਲੰਧਰ ਕੈਂਟ ਵੱਲੋਂ ਮਿਤੀ 2 ਦਸੰਬਰ 2018 ਤੋਂ 8 ਦਸੰਬਰ 2018 ਤੱਕ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਗਰਾਊਂਡ, ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ ਰੋਡ ਜਲੰਧਰ ਕੈਂਪ ਵਿਖੇ ਸੈਨਾ ਵੱਲੋਂ ਭਰਤੀ ਰੈਲੀ ਕਰਵਾਈ ਜਾ ਰਹੀ ਹੈ, ਜਿਸ ਵਿਚ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਹੁਸ਼ਿਆਰਪੁਰ ਦੇ ਉਮੀਦਵਾਰਾਂ ਵਿਚੋਂ ਸੋਲਜ਼ਰ ਜਨਰਲ ਡਿਊਟੀ, ਸੋਲਜ਼ਰ ਟੈਕਨੀਕਲ, ਸੋਲਜ਼ਰ ਕਲਰਕ/ਸਟੋਰ ਕੀਪਰ/ਟੈਕਨੀਕਲ ਐਨਵੈਂਟਰੀ ਮੈਨੇਜਮੈਂਟ ਅਤੇ ਸਿਪਾਹੀ ਫਾਰਮਾ ਲਈ ਸਕਰੀਨਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਪੂਰਥਲਾ ਲੈਫ. ਕਰਨਲ ਗੁਰਿੰਦਰਜੀਤ ਸਿੰਘ ਗਿੱਲ ਨੇ ਕਪੂਰਥਲਾ ਜ਼ਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਲਈ ਅਤੇ ਭਰਤੀ ਰੈਲੀ ਵਿਚ ਹਿੱਸਾ ਲੈਣ ਲਈ ਇੰਡੀਅਨ ਆਰਮੀ ਦੀ ਵੈੱਬਸਾਈਟ www.joinindianarmy.nic.in ਉੱਤੇ 16 ਨਵੰਬਰ 2018 ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਐਡਮਿਟ ਕਾਰਡ ਵੀ ਈਮੇਲ ਰਾਹੀਂ ਮਿਤੀ 17 ਤੋਂ 25 ਨਵੰਬਰ 2018 ਤੱਕ ਪ੍ਰਾਪਤ ਕਰਕੇ ਭਰਤੀ ਵਾਲੇ ਸਥਾਨ ‘ਤੇ ਪਹੁੰਚਣ।
ਫੋਟੋ :