16 ਸੰਸਥਾਵਾਂ ਦੇ 900 ਤੋਂ ਵੱਧ ਵਲੰਟੀਅਰਾ ਨੇ ਲਗਾਏ 3150 ਤੋ ਉਪਰ ਪੌਦੇ

16 ਸੰਸਥਾਵਾਂ ਦੇ 900 ਤੋਂ ਵੱਧ ਵਲੰਟੀਅਰਾ ਨੇ ਲਗਾਏ 3150 ਤੋ ਉਪਰ ਪੌਦੇ ਯੁਵਕ ਸੇਵਾਵਾ ਵਿਭਾਗ ਵਲੋਂ ਵਾਤਾਵਰਨ ਦਿਵਸ ਮੌਕੇ ਲਗਾਏ ਗਏ 3150 ਤੋਂ ੳਪਰ ਪੌਦੇਐਨ ਐਸ ੳੈਸ ਵਲੰਟੀਅਰਾਂ ਨੇ ਲਾਕਡਾਉਣ ਦੀ ਪਾਲਣਾ ਕਰਦਿਆ ਮਿਸ਼ਨ ਫਤਿਹ ਵਲੱ ਵਧਾਏ ਕਦਮ
ਯੁਵਕ ਸੇਵਾਵਾਂ  ਵਿਭਾਗ ਦੁਆਰਾ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਮਿਸ਼ਨ ਫਤਿਹ ਦੇ ਸੁਪਨੇ ਨੁੰ ਸਾਕਾਰ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ੳਪਲ ਦੀ ਸਰਪ੍ਰਸਤੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ  ਦੁਆਰਾ ਜਿਲਾ ਕਪੂਰਥਲਾ ਵਿੱਚ ਯੁਵਕ ਸੇਵਾਵਾਂ ਵਿਭਾਗ ਨਾਲ ਸੰਬਧਤ ਯੂਥ ਕਲੱਬਾਂ , ਐਨ ਐਸ ਐਸ ਯੁਨਿਟਾਂ , ਰੈਡ ਰੀਬਨ ਕਲੱਬਾਂ ਦੇ ਮੈਂਬਰਾਂ ਦੀ ਮਦਦ ਨਾਲ ਮਨਾਇੳਾਂ ਗਿਆ ਵਾਤਾਵਰਨ ਦਿਵਸ , ਇਸ ਮੌਕੇ ਤੇ ਜਿਲੇ ਭਰ ਦੇ ਵਲੰਟੀਅਰਾਂ ਵਲੋਂ ਲਾਕਡਾਉਣ ਦੇ ਚਲਦਿਆ ਆਪੋ-ਆਪਣੇ ਘਰ, ਗਲੀ, ਮੁਹਲੇ ਅਤੇ ਕੁੱਝ ਇੱਕ ਸਾਂਝੀਆ ਥਾਵਾਂ ਤੇ 3150 ਤੋਂ ਵੱਧ ਪੋਦੇ ਲਗਾਏ ਗਏ।
ਪ੍ਰ੍ਰੀਤ ਕੋਹਲੀ ਨੇ ਦਸਿਆ ਕਿ ਲਾਕਡਾਉਣ ਦੇ ਚਲਦਿਆ ਸਮੂਹ ਸਕੂਲ/ਕਾਲਜ ਬੰਦ ਸਨ ਇਸ ਲਈ ਸਕੂਲਾਂ/ ਕਾਲਜਾਂ ਦੇ ਪ੍ਰੋਗਰਾਮ ੳਫਸਰਾਂ ਨੁੰ ਵਟਸਅਪ ਗਰੁਪ ਰਾਂਹੀ ਇੱਕਠਾਂ ਕੀਤਾ ਗਿਆ ਉਹਨਾਂ ਨਾਲ ਆਨਲਾੲਾੀਨ ਮੀਟਿੰਗ ਕਤਿੀ ਗਈ ਅਤੇ ਉਹਨਾਂ ਨੁੰ ਇਸ ਕੋਵਿਡ-19 ਦੀ ਮਹਾਂਮਾਰੀ ਤੇ ਫਤਿਹ ਪਾਉਣ ਲਈ ਉਤਸ਼ਾਹਿਤ ਕੀਤਾ  ਗਿਆ ਜਿਸ ਦੇ ਨਤੀਜੇ ਵਲੋਂ ਇਹਨਾਂ ਵਧੀਆ ਰਿਸਪੌਸ ਵੇਖਣ ਨੁੰ ਮਿਲਿਆ।ਪੋਦੇ ਲਗਾ ਕਿ ਵਾਤਾਵਰਨ ਦਿਵਸ ਮਨਾਉਣ ਦੀ ਜੋ ਸੂਰੂਆਤ ਕੀਤੀ ਗਈ ਇਸ ਮੁਹਿੰਮ ਵਿੱਚ ਹਿਸਾ ਲੈਣ ਵਾਲੀਆ ਪ੍ਰਮੁਖ ਸੰਸਥਾਵਾ ਸਨ ਸਸਸਸ ਨੂਰਪੁਰ ਲੁਬਾਣਾ, ਸਸਸਸ ਕਾਜਲੀ,ਦੇਵੀ, ਸਸਸਸ ਲੜਕੇ ਫਗਵਾੜਾ,, ਖਾਲਸਾ ਕਾਲਜ ਕਪੁਰਥਲਾ,ਡਿਪਸ ਕਾਲਜ ਆਫ ਐਜੂਕੇਸਨ ਡਿਲਵਾਂ,ਸਸਸਸ ਡਡਵਿੰਡੀ, ਹਿੰਦੂ ਕਨਿੰਆ ਕਾਲਜ ਕਪੁਰਤਲਾ, ਹਿੰਦੂ ਕਨਿੰਆ ਕਾਲਜਇੇਟ ਸਕੂਲ ਕਪੁਰਥਲਾ,ਗੁਰੁ ਨਾਨਕ ਨਾਲਜ ਸੁਖਚੇਨਆਣਾ ਸਾਹਿਬ,, ਸਸਸਸ ਖੈੜਾ ਦੋਨਾ, ਸਸਸਸ ਰਾਣੀਪੁਰ, ਗੁਰੁ ਨਾਨਕ ਕਾਲਜ ਨਡਾਲਾ,ਸਸਸਸ ਖੀਰਾਂਵਾਲ,ਿ ਸਸਸਸ ਦਿਆਲਪੁਰ, ਆੰਨਦ ਕਾਲਜ ਆਫ ੁਇੰਜਨੀਰਿੰਗ ਕਪੁਰਥਲਾ,ਰਾਮਗੜੀਆ ਪੋਲੀਟੇਕਨਿਕ ਫਗਵਾੜਾ ਸ਼ਾਮਲ ਸਨ ।
ਉਹਨਾਂ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਦੀ ਸ਼ੁਰੁਆਤ ਅੱਜ ਕਤਿੀ ਗਈ ਹੈ  ਪਾਣੀ ਦੀ ਬਚਤ ਕਰਨ ਲਈ ਵੀ ਪਿੰਡਾ ਤੇ ਸਹਿਰਾਂ ਦੇ ਯੁਵਕਾਂ ਨੁੰ ਜਾਗਰੂਕ ਕੀਤਾਾ ਜਾਵੇਗਾ।ਉਹਨਾਂ ਕਿਹਾ ਕਿ ਜਿਵੇਂ ੳਸੀ ਆਪਣੇ ਘਰ ਦਾ ਆਡਿਟ ਕਰਦੇ ਹਾਂ ਸਾਨੂੰ ਆਪਣੇ ਵਰਤਨ ਵਾਲੇ ਪਾਣੀ ਦਾ ਵੀ ਆਡਿਟ ਕਰਨਾ ਚਾਹੀਦਾ ਹੈ ਤਾਂ ਕਿ ਸਾਂੂੰ ਪਤਾ ਚਲ ਸਕੇ ਕਿ ੳਸੀ ਕਿੰਨਾ ਪਾਣੀ ਸਹੀ ਮਾਇਨੇ ਵਿਚ ਵਰਤ ਰਹੇ ਹਾ ਅਤੇ ਕਿੰਨਾ ਫਜੂਲ ਗਵਾ ਰਹੇ ਹਾਂ।ਇਸ ਦੀ ਦੀ ਵਰਤੋਂ ਨੁੰ ਘਟਾਉਣ ਲਈ ਜਾਗਰੂਕਤਾ ਵੀ ਜਰੂਰੀ ਹੋ ਚੁੱਕੀ ਹੈ ਕਿਉਜੋ ਧਰਤੀੌ ਦਾ ਤਾਪਮਾਨ ਦਿਨੋ-ਦਿਨ ਵੱਧ ਰਿਹਾ ਹੈ। ਫਸਲਾਂ ਦੀ ਰਹਿਂਦ-ਖੂੰਦ ਨੁੰ ਨਾ ਜਲਾਉਣ ਲਈ ਕਿਸਾਨਾ ਨੁੰ ਜਾਗਰੂਕ ਕੀਤਾ ਜਾਵੇਗਾ। ਧਰਤੀ ਹੇਠ ਪੋਦਿਆ ਦਾ ਰਕਬਾ ਵਧਾਉਣ ਲਈ ਵਿਭਾਗ ਵਲੋਂ 25,000 ਤੌ ਵੱਧ ਪੋਦੇ ਜ਼ਿਲਾ ਹੁਸ਼ਿਆਰਪੁਰ ਵਿਖੇ ਲਗਾਉਣ ਦਾ ਟੀਚਾ ਮਿਥੀਆ ਗਿਆ ਹੈ ਇਸ ਲਈ ਜੰਗਲਾਤ ਮਹਿਕਮੇ ਤੋਂ ਵੀ ਯੋਗ ਮਦਦ ਲਈ ਜਾਵੇਗੀ।ਤਾਂਕਿ ਵਾਤਾਵਰਣ ਨੂੰ ਸੰਤੂਲਿਤ ਕਰਨ ਵਿੱਚ ਆਪਣਾ ਹਿੱਸਾ ਪਾਇਆ ਜਾ ਸਕੇ ।

All Time Favorite

Categories