27 ਲੱਖ ਦੀ ਲਾਗਤ ਨਾਲ ਨਵੇਂ ਉਸਾਰੇ ਕ੍ਰਿਕਟ ਗਰਾਊਂਡ ਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ ਉਦਘਾਟਨ

27 ਲੱਖ ਦੀ ਲਾਗਤ ਨਾਲ ਨਵੇਂ ਉਸਾਰੇ ਕ੍ਰਿਕਟ ਗਰਾਊਂਡ ਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ ਉਦਘਾਟਨ

27 ਲੱਖ ਦੀ ਲਾਗਤ ਨਾਲ ਨਵੇਂ ਉਸਾਰੇ ਕ੍ਰਿਕਟ ਗਰਾਊਂਡ ਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ ਉਦਘਾਟਨ
ਵਿਧਾਇਕ ਪਿੰਕੀ ਅਤੇ ਡਿਪਟੀ ਕਮਿਸ਼ਨਰ ਨੇ ਬੋਲਿੰਗ ਟ੍ਰੇਨਿੰਗ ਮਸ਼ੀਨ ਰਾਹੀਂ ਕ੍ਰਿਕਟ ਦਾ ਅਨੰਦ ਮਾਣਿਆ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿਵਿਆਂਗ ਬੱਚਿਆਂ ਨੂੰ ਸਰਟੀਫਿਕੇਟ ਤੇ ਹਲਕੇ ਦੇ ਸਰਪੰਚਾਂ/ਪੰਚਾਂ ਨੂੰ ਪਿੰਡਾਂ ਦੇ ਵਿਕਾਸ ਲਈ ਚੈੱਕ ਕੀਤੇ ਤਕਸੀਮ
ਸਕੂਲੀ ਬੱਚਿਆਂ ਨੇ ਗਣੇਸ਼ ਵੰਦਨਾ ਹਿੱਪ ਅੋਪ ਕਰਕੇ ਹਾਜ਼ਰ ਪਤਵੰਤਿਆਂ ਦਾ ਮਨ ਮੋਹਿਆ

ਫ਼ਿਰੋਜ਼ਪੁਰ 1 ਜਨਵਰੀ 2020 : ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਪਣਾ ਜਨਮ ਦਿਨ ਮਨਾਉਂਦਿਆਂ ਸਰਕਾਰੀ ਬਹੁਤਕਨੀਕੀ (ਪੋਲੀਟੈਕਨੀਕਲ) ਕਾਲਜ ਫ਼ਿਰੋਜ਼ਪੁਰ ਸ਼ਹਿਰ ਵਿਖੇ ਲਗਭਗ 27 ਲੱਖ ਦੀ ਲਾਗਤ ਨਾਲ ਨਵੇਂ ਉਸਾਰੇ ਕ੍ਰਿਕਟ ਗਰਾਊਂਡ ਦਾ ਉਦਘਾਟਨ ਕਰਕੇ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਨਿਵਾਸੀਆਂ ਨੂੰ ਨਵੇਂ ਸਾਲ ਦੀ ਸੌਗਾਤ ਦਿੱਤੀ। ਇਸ ਉਪਰੰਤ ਵਿਧਾਇਕ ਪਿੰਕੀ ਅਤੇ ਡਿਪਟੀ ਕਮਿਸ਼ਨਰ ਨੇ ਬੋਲਿੰਗ ਟ੍ਰੇਨਿੰਗ ਮਸ਼ੀਨ ਰਾਹੀਂ ਕ੍ਰਿਕਟ ਦਾ ਅਨੰਦ ਮਾਣਿਆ। ਬਾਅਦ ਵਿੱਚ ਸਕੂਲੀ ਬੱਚਿਆਂ ਨੇ ਗਣੇਸ਼ ਵੰਦਨਾ ਹਿੱਪ ਅੋਪ ਕਰਕੇ ਹਾਜ਼ਰ ਪਤਵੰਤਿਆਂ ਦਾ ਮਨ ਮੋਹਿਆ। ਇਸ ਮੌਕੇ ਆਈ.ਜੀ. ਚੰਦਰ ਸ਼ੇਖਰ ਅਤੇ ਐੱਸ.ਐੱਸ.ਪੀ. ਸ੍ਰੀ. ਵਿਵੇਕਸ਼ੀਲ ਸੋਨੀ ਵੀ ਹਾਜ਼ਰ ਸਨ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਗਰਾਊਂਡ ਦੇ ਇੱਕ ਪਾਸੇ ਦਰੱਖ਼ਤ ਦੇ ਹੇਠਾਂ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਜੋ ਸਟੈਚੂ ਬਣਾਇਆ ਗਿਆ, ਇਸ ਤੋਂ ਪ੍ਰੇਰਿਤ ਹੋ ਕੇ ਇੱਥੇ ਖੇਡਣ ਵਾਲੇ ਕ੍ਰਿਕਟ ਖਿਡਾਰੀ ਵੀ ਜਿੱਤ ਪ੍ਰਤੀ ਹੋਰ ਅੱਗੇ ਵਧਣਗੇ ਕਿਉਂਕਿ ਸਾਡੇ ਇਸ ਕ੍ਰਿਕਟ ਖਿਡਾਰੀ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਗਰਾਊਂਡ ਦੇ ਅੱਗੇ ਪਿੱਛੇ ਖਿਡਾਰੀਆਂ ਦੀਆਂ ਪੇਂਟਿੰਗਾਂ ਬਣਾਈਆਂ ਗਈਆਂ ਹਨ ਤੇ ਗਰਾਊਂਡ ਦੇ ਚਾਰੇ ਪਾਸੇ 7 ਲੱਖ ਰੁਪਏ ਦੀ ਲਾਗਤ ਨਾਲ ਫੁਹਾਰੇ ਲਗਾਏ ਗਏ ਹਨ। ਇਸ ਗਰਾਊਂਡ ‘ਤੇ ਫ਼ਿਰੋਜ਼ਪੁਰ ਦੇ ਨੌਜਵਾਨ ਖਿਡਾਰੀ ਆਪਣੀ ਖੇਡ ਦੀ ਪ੍ਰੈਕਟਿਸ ਕਰਕੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਫ਼ਿਰੋਜ਼ਪੁਰ ਦਾ ਨਾਮ ਵੀ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਇਸ ਸਟੇਡੀਅਮ ਤੋਂ ਰਿਹਰਸਲ ਕਰਕੇ ਤੇ ਖੇਡ ਕੇ ਫ਼ਿਰੋਜ਼ਪੁਰ ਵਿੱਚੋਂ ਇੱਕ ਲੜਕਾ ਤੇ ਇੱਕ ਲੜਕੀ ਨੈਸ਼ਨਲ ਪੱਧਰ ਦੇ ਖਿਡਾਰੀ ਬਣਨ। ਉਨ੍ਹਾਂ ਕਿਹਾ ਕਿ ਇਸ ਕ੍ਰਿਕਟ ਗ੍ਰਾਊਂਡ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੈਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਗ੍ਰਾਊਂਡ ਦੇ ਪਿੱਛੇ ਪਈ ਬਿਲਡਿੰਗ ਦੀ ਮੁਰੰਮਤ ਕਰਕੇ ਖੇਡਣ ਵਾਲੀਆਂ ਟੀਮਾਂ ਦੇ ਠਹਿਰਨ ਦੇ ਵਧੀਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਪਿੰਕੀ ਵੱਲੋਂ ਕੰਬੋਜ ਕ੍ਰਿਕਟ ਕਲੱਬ, ਮਿੰਨੀ ਕੰਬੋਜ ਕਲੱਬ, ਆਜ਼ਾਦ ਕਲੱਬ, ਬੁਲਸ ਕਲੱਬ ਤੇ ਬਹਿਲ ਕਲੱਬ ਸਮੇਤ ਵੱਖ-ਵੱਖ ਕਲੱਬਾਂ ਨੂੰ ਕ੍ਰਿਕਟ ਦੀਆਂ ਕਿੱਟਾਂ ਵੀ ਵੰਡੀਆਂ। ਇਸ ਉਪਰੰਤ ਉਨ੍ਹਾਂ ਆਪਣੇ ਨਿਵਾਸ ਸਥਾਨ ਤੇ ਲਗਾਏ ਤਿੰਨ ਰੋਜ਼ਾ ਕੈਂਪ ਵਿੱਚ ਯੋਗ ਪਾਏ ਗਏ ਦਿਵਿਆਂਗ ਬੱਚਿਆਂ/ਲੋਕਾਂ ਨੂੰ ਦਿਵਿਆਂਗਤਾ/ਅੰਗਹੀਣਤਾ ਸਰਟੀਫਿਕੇਟ ਤਕਸੀਮ ਕੀਤੇ ਗਏ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਦਿਵਿਆਂਗਤਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ਹਨ, ਉਹ 18 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਆਪਣੇ ਸਕੂਲ ਦੇ ਪ੍ਰਿੰਸੀਪਲ ਤੋਂ ਅਤੇ 18 ਸਾਲ ਤੋਂ ਉੱਪਰ ਵਾਲੇ ਆਪਣੇ ਹਲਕੇ ਦੇ ਐੱਮ.ਸੀ. ਤੋਂ ਆਪਣੇ ਦਿਵਿਆਂਗਤਾ ਦੇ ਸਰਟੀਫਿਕੇਟ ਹਾਸਲ ਕਰਨ। ਇਸ ਤੋਂ ਬਾਅਦ ਵਿਧਾਇਕ ਵੱਲੋਂ ਦੁਲਚੀ ਕੇ, ਕਾਮਲ ਵਾਲਾ, ਸੈਦੇ ਕੇ, ਜੀਵਾ ਭੇਡੀ ਤੇ ਅਲੀਕੇ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ/ਪੰਚਾਂ ਨੂੰ ਚੈੱਕ ਵੀ ਤਕਸੀਮ ਕੀਤੇ ਗਏ।
ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਸਮੂਹ ਹਾਜ਼ਰ ਹਲਕਾ ਨਿਵਾਸੀਆਂ ਤੇ ਪੰਚਾਂ/ਸਰਪੰਚਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਸ ਗਰਾਊਂਡ ਵਿੱਚ ਕ੍ਰਿਕਟ ਦੀ ਪ੍ਰੈਕਟਿਸ ਲਈ ਭੇਜਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਵਧਣ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਰਿਟਾਇਰ ਸੈਸ਼ਨ ਜੱਜ ਬੀ.ਕੇ ਮਹਿਤਾ, ਰਾਧੇ ਰਾਧੇ ਵੈੱਲਫੇਅਰ ਸੋਸਾਇਟੀ ਦੇ ਸ੍ਰੀ. ਚੰਦਰ ਮੋਹਨ ਹਾਂਡਾ ਅਤੇ ਸਰਬੱਤ ਦਾ ਭਲਾ ਤੋਂ ਸ਼ੈਲੀ ਕੰਬੋਜ, ਸ੍ਰੀ ਰਿਸ਼ੀ ਸ਼ਰਮਾ, ਰਿੰਕੂ ਗਰੋਵਰ, ਬਲਵੀਰ ਬਾਠ, ਗੁਲਸ਼ਨ ਕੁਮਾਰ ਉੱਪਲ, ਰਾਜੇਸ਼ ਖੁਰਾਣਾ, ਰਾਜਿੰਦਰ ਸਿੰਪੀ, ਸੋਨੂੰ ਖੋਖਰ, ਅਮਰਿੰਦਰ ਸਿੰਘ ਟਿੱਕਾ ਅਤੇ ਜਿੰਦਰ ਸਿੰਘ ਸਮੇਤ ਹਲਕੇ ਦੇ ਸਰਪੰਚ/ਪੰਚ ਆਦਿ ਹਾਜ਼ਰ ਸਨ।

About the author

SK Vyas

SK Vyas

Add Comment

Click here to post a comment

All Time Favorite

Categories