31 ਜੁਲਾਈ ਤੱਕ ਜਮਾਂ ਕਰਵਾਇਆ ਜਾ ਸਕਦਾ ਹੈ ਪ੍ਰਾਪਰਟੀ ਟੈਕਸ-ਅਮਿਤ ਕਾਲੀਆ

31 ਜੁਲਾਈ ਤੱਕ ਜਮਾਂ ਕਰਵਾਇਆ ਜਾ ਸਕਦਾ ਹੈ ਪ੍ਰਾਪਰਟੀ ਟੈਕਸ-ਅਮਿਤ ਕਾਲੀਆ

31 ਜੁਲਾਈ ਤੱਕ ਜਮਾਂ ਕਰਵਾਇਆ ਜਾ ਸਕਦਾ ਹੈ ਪ੍ਰਾਪਰਟੀ ਟੈਕਸ-ਅਮਿਤ ਕਾਲੀਆ
*ਇਕੋ ਵਾਰ ਸਾਰਾ ਬਕਾਇਆ ਜਮਾਂ ਕਰਵਾਉਣ ਵਾਲਿਆਂ ਨੂੰ ਮਿਲੇਗੀ 10 ਫੀਸਦੀ ਰਿਬੇਟ
ਕਪੂਰਥਲਾ, 6 ਜੁਲਾਈ : :ਨਗਰ ਨਿਗਮ ਕਪੂਰਥਲਾ ਦੇ ਟੈਕਸ ਸੁਪਰਡੈਂਟ ਸ੍ਰੀ ਅਮਿਤ ਕਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਹੜੇ ਲੋਕ ਹਾਲੇ ਤੱਕ ਕਿਸੇ ਕਾਰਨ ਪ੍ਰਾਪਰਟੀ ਟੈਕਸ/ਹਾਊਸ ਟੈਕਸ ਜਮਾਂ ਨਹੀਂ ਕਰਵਾ ਸਕੇ ਹਨ, ਉਨਾਂ ਲਈ ਛੋਟ ਦੇ ਸਮੇਂ ਨੂੰ 31 ਜੁਲਾਈ 2020 ਤੱਕ ਵਧਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜਿਹੜੇ ਲੋਕ ਆਪਣਾ ਸਾਰਾ ਬਕਾਇਆ ਇਕੋ ਵਾਰ ਜਮਾਂ ਕਰਵਾ ਦੇਣਗੇ, ਉਨਾਂ ਨੂੰ ਸਾਰੇ ਵਿਆਜ਼ ਅਤੇ ਜ਼ੁਰਮਾਨੇ ’ਤੇ ਛੋਟ ਤੋਂ ਇਲਾਵਾ 10 ਫੀਸਦੀ ਰਿਬੇਟ ਵੀ ਮਿਲੇਗੀ। ਉਨਾਂ ਦੱਸਿਆ ਕਿ ਨਗਰ ਵਾਸੀਆਂ ਨੂੰ ਇਸ ਛੋਟ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਜਿਨਾਂ ਨੇ ਹਾਲੇ ਤੱਕ ਆਪਣਾ ਪੁਰਾਣਾ ਟੈਕਸ ਜਮਾਂ ਨਹੀਂ ਕਰਵਾਇਆ ਹੈ, ਉਹ ਤੁਰੰਤ ਜਮਾਂ ਕਰਵਾਉਣ। ਉਨਾਂ ਕਿਹਾ ਕਿ ਖਾਸ ਕਰਕੇ ਉਹ ਲੋਕ, ਜਿਨਾਂ ਦਾ ਹਾਲੇ ਵੀ ਪੁਰਾਣਾ ਹਾਊਸ ਟੈਕਸ ਦਾ ਬਕਾਇਆ ਹੈ, ਉਨਾਂ ਨੂੰ ਇਸ ਛੋਟ ਤੋਂ ਕਾਫੀ ਲਾਭ ਮਿਲ ਸਕਦਾ ਹੈ। ਉਨਾਂ ਕਿਹਾ ਕਿ 31 ਜੁਲਾਈ 2020 ਤੱਕ ਟੈਕਸ ਜਮਾਂ ਨਾ ਕਰਵਾਉਣ ’ਤੇ ਅਗਲੇ ਤਿੰਨ ਮਹੀਨਿਆਂ ਤੱਕ 10 ਫੀਸਦੀ ਜ਼ੁਰਮਾਨੇ ਦੇ ਨਾਲ ਟੈਕਸ ਜਮਾਂ ਕਰਵਾਉਣਾ ਪਵੇਗਾ ਅਤੇ ਉਸ ਤੋਂ ਬਾਅਦ 20 ਫੀਸਦੀ ਜ਼ੁਰਮਾਨੇ ਅਤੇ 18 ਫੀਸਦੀ ਵਿਆਜ਼ ਨਾਲ ਟੈਕਸ ਦੇਣਾ ਹੋਵੇਗਾ।
ਫੋਟੋ :
-ਸ੍ਰੀ ਅਮਿਤ ਕਾਲੀਆ, ਟੈਕਸ ਸੁਪਰਡੈਂਟ, ਨਗਰ ਨਿਗਮ ਕਪੂਰਥਲਾ।

All Time Favorite

Categories

About Author

Anupreet Kaur

Anupreet Kaur

She's an explorer and highly passionate about writing, painting and traveling. She is dynamic and a natural leader who believes in excellent communication, fearless journalism to pen down her words with the same approach.