Punjabi Samachar

ਫ਼ਤਹਿਗੜ੍ਹ ਸਾਹਿਬ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ: ਨਾਗਰਾ
ਸਰਹਿੰਦ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ
ਵਿਧਾਇਕ ਨਾਗਰਾ ਨੇ ਬੀ.ਡੀ.ਪੀ.ਓ. ਦਫ਼ਤਰ ਸਰਹਿੰਦ ਤੋਂ ਸਰਕਾਰੀ ਸਕੂਲ ਲੜਕੀਆਂ ਤੱਕ ਦਾ ਰਸਤਾ ਪੱਕਾ ਕਰਨ ਦਾ ਕੰਮ ਕਰਵਾਇਆ ਸ਼ੁਰੂ
800 ਫੁੱਟ ਲੰਮੇਂ ਤੇ 16 ਫੁੱਟ ਚੌੜੇ ਰਸਤੇ ਨੂੰ ਪੱਕਾ ਕਰਨ ‘ਤੇ 14 ਲੱਖ ਰੁਪਏ ਦੀ ਆਵੇਗੀ ਲਾਗਤ
ਫ਼ਤਹਿਗੜ੍ਹ ਸਾਹਿਬ, 10 ਮਾਰਚ : ਫ਼ਤਹਿਗੜ੍ਹ ਸਾਹਿਬ ਹਲਕੇ ਅਧੀਨ ਆਉਂਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਬੀ.ਡੀ.ਪੀ.ਓ. ਦਫ਼ਤਰ ਸਰਹਿੰਦ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੱਕ ਦੇ ਕੰਕਰੀਟ ਨਾਲ ਬਣਨ ਵਾਲੇ ਰਸਤੇ ਨੂੰ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਥੇ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਪਾਈਆਂ ਗਈਆਂ ਹਨ ਅਤੇ ਹੁਣ ਰਸਤਾ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ 800 ਫੁੱਟ ਲੰਮੇਂ ਤੇ 16 ਫੁੱਟ ਚੌੜੇ ਇਸ ਰਸਤੇ ਨੂੰ ਪੱਕਾ ਕਰਨ ‘ਤੇ 14 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਰਸਤਾ ਪੱਕਾ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਇਥੇ ਬੀ.ਡੀ.ਪੀ.ਓ. ਦਫ਼ਤਰ, ਨਗਰ ਕੌਂਸਲ ਦਫ਼ਤਰ ਤੇ ਲੜਕੀਆਂ ਦਾ ਸਕੂਲ ਹੋਣ ਕਰਕੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਦਿੱਕਤ ਪੇਸ਼ ਆ ਰਹੀ ਸੀ, ਲੋਕਾਂ ਤੇ ਸਕੂਲੀ ਵਿਦਿਆਰਥੀਆਂ ਦੀ ਲੰਮੇਂ ਚਿਰ ਤੋਂ ਆ ਰਹੀ ਮੰਗ ਨੂੰ ਵੇਖਦੇ ਹੋਏ ਇਸ ਰਸਤੇ ਨੂੰ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ।
ਸ. ਨਾਗਰਾ ਨੇ ਦੱਸਿਆ ਕਿ ਉਹ ਹਲਕੇ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਭਾਵਨਾਂ ਨਾਲ ਕਰ ਰਹੇ ਹਨ ਅਤੇ ਸਰਹਿੰਦ ਸ਼ਹਿਰ ਦੇ ਵਿਕਾਸ ਲਈ ਵੀ ਪੂਰੀ ਤਰ੍ਹਾਂ ਯਤਨਸ਼ੀਲ ਹਨ ਅਤੇ ਸਰਹਿੰਦ ਸ਼ਹਿਰ ਦੇ ਵਿਕਾਸ ਵਿੱਚ ਧਨ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਡਾ. ਹਤਿੰਦਰ ਸੂਰੀ, ਡਾ. ਸਚਿਨ ਸੂਰੀ, ਸਤੀਸ਼ ਤਲਵਾਰ, ਕੌਂਸਲਰ ਨਰਿੰਦਰ ਪ੍ਰਿੰਸ, ਅਮਰਦੀਪ ਸਿੰਘ ਬੈਨੀਪਾਲ, ਸਨੀ ਬੱਤਰਾ, ਵਿਨੇ, ਬੌਬੀ, ਤਰਲੋਚਨ ਸਿੰਘ, ਪਿੰਕਾਸ਼ੂ, ਅਮਨਜੋਤ, ਅਜੇ, ਸਾਹਿਲ ਬਾਵਾ, ਯਾਦਵ ਕੁਮਾਰ, ਵਿਕਰਮ, ਲੱਕੀ, ਨੋਨੀ ਚੱਢਾ, ਚਰਨ ਸਿੰਘ, ਰਜਿੰਦਰ ਕੁਮਾਰ, ਰਾਜ ਕੁਮਾਰ, ਅਨਿਲ ਸਢਾਨਾ, ਪੰਕੂ, ਦੀਪਕ ਅਤੇ ਮਨੋਜ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਨੰ: ਲਸਫਸ