Punjab Punjabi Samachar

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਅੱਜ ਇੱਥੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਬਾਰੇ ਆਇਆ ਸੁਪਰੀਮ ਕੋਰਟ ਦਾ ਫੈਸਲਾ ਭਾਵੇਂ ਸੰਗਤਾਂ ਦੀਆਂ ਭਾਵਨਾਵਾਂ ਦੇ ਬਹੁਤਾ ਅਨੁਕੂਲ ਨਹੀਂ ਪ੍ਰੰਤੂ ਫਿਰ ਵੀ ਅਸੀਂ ਸਵਾਗਤ ਕਰਦੇ ਹਾਂ ਕਿਉਂਕਿ ਜਿਸ ਜਗ•ਾ ਤੋਂ ਸਾਡਾ ਮੰਦਿਰ ਢਾਹਿਆ ਗਿਆ ਸੀ, ਉਸੇ ਸਥਾਨ ‘ਤੇ ਮੰਦਿਰ ਮੁੜ ਉਸਾਰਨ ਦੇ ਨਾਲ ਪਵਿੱਤਰ ਤਲਾਬ ਅਤੇ ਮਹਾਂਪੁਰਖਾਂ ਦੀਆਂ ਸਮਾਧੀਆਂ ਦੀ ਥਾਂ ਵੀ ਸਾਡੇ ਸਮਾਜ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਡੇ ਸੰਘਰਸ਼ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ 21 ਅਗਸਤ ਦੇ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਕੇ ਉਨ•ਾਂ ਉੱਪਰ ਪਾਏ ਗਏ ਕੇਸ ਵੀ ਵਾਪਸ ਲੈ ਲਏ ਗਏ ਹਨ। ਇਹ ਸਾਰਾ ਕੁਝ ਸਮਾਜ ਦੇ ਏਕੇ ਕਾਰਨ ਹੀ ਹੋ ਸਕਿਆ ਹੈ। ਭਾਵੇਂ ਸੁਪਰੀਮ ਕੋਰਟ ਨੇ 16 ਮਰਲੇ ਜਗ•ਾ ਹੀ ਮੰਦਿਰ ਨੂੰ ਦਿੱਤੀ ਹੈ ਪ੍ਰੰਤੂ ਬਾਕੀ ਉਸਨੇ ਸਰਕਾਰ ਤੇ ਛੱਡ ਦਿੱਤਾ ਹੈ। ਸੰਤ ਸਤਵਿੰਦਰ ਹੀਰਾ ਨੇ ਦਾਅਵਾ ਕੀਤਾ ਕਿ ਹੁਣ ਤੱਕ ਸਾਡੀ ਜੋ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਹੁੰਦੀ ਰਹੀ ਹੈ ਉਸ ਅਨੁਸਾਰ ਸਾਨੂੰ ਪੂਰਨ ਆਸ ਹੈ ਕਿ ਸਰਕਾਰ ਹੋਰ ਜ਼ਮੀਨ ਵੀ ਦੇ ਦੇਵੇਗੀ। ਇਸ ਸਾਰੀ ਪ੍ਰਕ੍ਰਿਆ ਵਿਚ ਕੇਂਦਰ ਸਰਕਾਰ ਦੀ ਭੂਮਿਕ ਸਕਾਰਾਤਮਿਕ ਹੀ ਰਹੀ ਹੈ। ਉਸਦੇ ਕਾਰਨ ਹੀ ਸਾਡੀ ਇਹ ਜਿੱਤ ਹੋਈ ਹੈ। ਉਨ•ਾਂ ਇਸ ਗੱਲ ‘ਤੇ ਦੁੱਖ ਵੀ ਪ੍ਰਗਟ ਕੀਤਾ ਕਿ ਕੁਝ ਲੋਕਾਂ ਨੇ ਇਸ ਸਾਰੀ ਪ੍ਰਕ੍ਰਿਆ ਵਿਚ ਨਾਕਾਰਾਤਮਕ ਰੋਲ ਨਿਭਾ ਕੇ ਸ਼ਾਂਤਮਈ ਸੰਘਰਸ਼ ਨੂੰ ਹਿੰਸਕ ਰੂਪ ਦੇਣ ਦੀ ਵੀ ਕੋਸ਼ਿਸ਼ ਕੀਤੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸੰਘਰਸ਼ ਕਰ ਰਹੀਆਂ ਸਾਰੀਆਂ ਧਿਰਾਂ ਅਤੇ ਸੁਪਰੀਮ ਕੋਰਟ ਵਿਚ ਧਿਰ ਬਣੀਆਂ ਧਿਰਾਂ ਦੇ ਨੁਮਾਇੰਦਿਆਂ ਨੂੰ ਕਮੇਟੀ ਵਿਚ ਸ਼ਾਮਿਲ ਕਰਕੇ ਕਮੇਟੀ ਜਲਦੀ ਬਣਾਈ ਜਾਵੇ ਤਾਂ ਕਿ ਮੰਦਿਰ ਦਾ ਨਿਰਮਾਣ ਜਲਦੀ ਹੋ ਸਕੇ। ਸੰਤ ਸਤਵਿੰਦਰ ਹੀਰਾ ਨੇ ਵਿਸ਼ੇਸ਼ ਤੌਰ ‘ਤੇ ਇਹ ਵੀ ਕਿਹਾ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਮੰਦਿਰ ਦੁਬਾਰਾ ਬਨਾਉਣ ਅਤੇ ਬੱਚਿਆਂ ਨੂੰ ਰਿਹਾ ਕਰਵਾਉਣ ਲਈ ਧੰਨਵਾਦ ਕਰਦੇ ਹਾਂ ਉਥੇ ਹੀ ਇਹ ਮੰਗ ਵੀ ਕਰਦੇ ਹਾਂ ਕਿ ਸੰਤ ਸ਼੍ਰੋਮਣੀ ਸ੍ਰ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦੇ ਨਾਲ ਲੱਗਦੇ ਪਾਰਕ ਅਤੇ ਜਹਾਂਪਨਾਹ ਫੋਰੈਸਟ ਸਿਟੀ ਦੇ ਨਾਂਅ ਨੂੰ ਬਦਲਕ ਸ੍ਰੀ ਗੁਰੂ ਰਵਿਦਾਸ ਫੋਰੈਸਟ ਸਿਟੀ ਰੱਖਿਆ ਜਾਵੇ। ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ, ਸੰਤ ਜਗਵਿੰਦਰ ਲਾਂਬਾ ਇੰਚਾਰਜ ਗੁਰੂਘਰ, ਮਹੰਤ ਪ੍ਰਸ਼ੋਤਮ ਲਾਲ ਦੇਹਰਾ ਚੱਕ ਹਕੀਮ ਫਗਵਾੜਾ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਮਕਸੂਦਾਂ, ਸੰਤ ਪ੍ਰਮੇਸ਼ਰੀ ਦਾਸ, ਸ੍ਰੀ ਗੇਜ ਰਾਮ, ਮਾ. ਰਾਮ ਕ੍ਰਿਸ਼ਨ ਪੱਲੀਝਿਕੀ, ਸੰਤ ਰਾਮ ਰਤਨ, ਸੰਤ ਗਿਰਧਾਰੀ ਲਾਲ, ਸੰਤ ਕਰਮ ਚੰਦ ਸ੍ਰੀ ਅਜੀਤ ਰਾਮ ਖੈਤਾਨ ਸਾਬਕਾ ਡੀ.ਓ., ਨਾਜਰ ਰਾਮ ਮਾਨ ਸੰਪਾਦਕ ਆਦਿ ਧਰਮ ਪੱਤ੍ਰਿਕਾ, ਸਾਬਕਾ ਪ੍ਰਿੰਸੀਪਲ ਸਰੂਪ ਚੰਦ, ਅਮਰਜੀਤ ਸਾਂਪਲੇ ਸਾਬਕਾ ਡੀ.ਪੀ.ਓ., ਸ੍ਰੀ ਪਿਆਰੇ ਲਾਲ ਸਾਊਥਾਲ ਯੂ.ਕੇ., ਸੰਤ ਸੋਹਣ ਸਿੰਘ ਕਿਸ਼ਨਗੜ•, ਭਾਈ ਪ੍ਰੇਮ ਪਾਲ ਸਿੰਘ ਖ਼ਾਲਸਾ (ਮਸਕਟ ਵਾਲੇ), ਚਰਨ ਸਿੰਘ ਮਾਂਗਟ, ਭਾਈ ਸੁਖਚੈਨ ਸਿੰਘ ਲਹਿਰਾ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਗੁਰਦਿਆਲ ਭੱਟੀ ਜ਼ਿਲ•ਾ ਪ੍ਰਧਾਨ, ਸ੍ਰੀ ਬੀਰ ਚੰਦ ਸੁਰੀਲਾ ਜਨ. ਸਕੱਤਰ ਜਲੰਧਰ ਯੁਨਿਟ, ਸ੍ਰੀ ਰਾਮ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।