21 ਪੰਜਾਬ ਬਟਾਲੀਅਨ ਐਨ. ਸੀ. ਸੀ ਕਪੂਰਥਲਾ ਵੱਲੋਂ ਕਰਵਾਏ ਸਨਮਾਨ ਸਮਾਰੋਹ ਮੌਕੇ ਸਨਮਾਨ ਹਾਸਲ ਕਰਨ ਵਾਲੇ ਕੈਡਿਟ, ਕਮਾਂਡਿੰਗ ਅਫ਼ਸਰ ਕਰਨਲ ਹਿਤੇਸ਼ ਦੁੱਗਲ ਅਤੇ ਹੋਰਨਾਂ ਅਧਿਕਾਰੀਆਂ ਨਾਲ।

21 ਪੰਜਾਬ ਬਟਾਲੀਅਨ ਐਨ. ਸੀ. ਸੀ ਕਪੂਰਥਲਾ ਵੱਲੋਂ ਕਰਵਾਏ ਸਨਮਾਨ ਸਮਾਰੋਹ ਮੌਕੇ ਸਨਮਾਨ ਹਾਸਲ ਕਰਨ ਵਾਲੇ ਕੈਡਿਟ, ਕਮਾਂਡਿੰਗ ਅਫ਼ਸਰ ਕਰਨਲ ਹਿਤੇਸ਼ ਦੁੱਗਲ ਅਤੇ ਹੋਰਨਾਂ ਅਧਿਕਾਰੀਆਂ ਨਾਲ।

21 ਪੰਜਾਬ ਬਟਾਲੀਅਨ ਵੱਲੋਂ ਆਲ ਇੰਡੀਆ ਥਲ ਸੈਨਿਕ ਕੈਂਪ ਨਵੀਂ ਦਿੱਲੀ ਵਿਖੇ ਹਿੱਸਾ ਲੈਣ ਵਾਲੇ ਕੈਡਿਟਾਂ ਦਾ ਸਨਮਾਨ

By TNL Bureau:
ਕਪੂਰਥਲਾ, 19 ਨਵੰਬਰ ,2019 : 21 ਪੰਜਾਬ ਬਟਾਲੀਅਨ ਐਨ. ਸੀ. ਸੀ ਕਪੂਰਥਲਾ ਵੱਲੋਂ ਜਲੰਧਰ ਗਰੁੱਪ ਦੀ ਨਿਗਰਾਨੀ ਹੇਠ ਆਲ ਇੰਡੀਆ ਥਲ ਸੈਨਿਕ ਕੈਂਪ ਨਵੀਂ ਦਿੱਲੀ ਵਿਖੇ ਹਿੱਸਾ ਲੈਣ ਵਾਲੇ ਐਨ. ਸੀ. ਸੀ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ। 21 ਪੰਜਾਬ ਬਟਾਲੀਅਨ ਐਨ. ਸੀ. ਸੀ ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਹਿਤੇਸ਼ ਦੁੱਗਲ (ਸੈਨਾ ਮੈਡਲ) ਅਤੇ ਕਰਨਲ ਜੀ. ਐਸ. ਭੁੱਲਰ ਦੀ ਅਗਵਾਈ ਹੇਠ ਬਟਾਲੀਅਨ ਦਫ਼ਤਰ ਕਪੂਰਥਲਾ ਵਿਖੇ ਕਰਵਾਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਂਪ ਵਿਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਕੈਡਿਟਾਂ ਨੂੰ ਸਨਮਾਨ ਚਿੰਨ, ਮੈਡਲ ਅਤੇ ਦੋ ਹਜ਼ਾਰ ਰੁਪਏ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਂ ਕੈਡਿਟਾਂ ਵਿਚ ਬੇਬੇ ਨਾਨਕ ਕਾਲਜ ਮਿਠੜਾ ਦੇ ਕੈਡਿਟ ਜੁਗਰਾਜ ਕੌਰ, ਮਨੂਪਿ੍ਰਆ ਤੇ ਰਿਤੂ, ਨਵਾਬ ਜੱਸਾ ਸਿੰਘ ਸਰਕਾਰੀ ਕਾਲਜ ਕਪੂਰਥਲਾ ਦੇ ਸਤਬੀਰ ਸਿੰਘ ਅਤੇ ਗੁਲਸ਼ਨ ਕੌਰ, ਪਾਥਸੀਕਰ ਬਿਆਸ ਦੇ ਸਤਪ੍ਰੀਤ ਸਿੰਘ, ਪਰਮੀਤ ਕੌਰ ਅਤੇ ਰੀਤਿਕਾ, ਜੀ. ਐਨ. ਐਨ ਕਾਲਜ ਨਕੋਦਰ ਦੇ ਹਰਜੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਕੈਡਿਟ ਮੋਨੂੰ ਸ਼ਾਮਿਲ ਸਨ। ਇਸ ਮੌਕੇ ਇਨਾਂ ਕੈਡਿਟਾਂ ਦੇ ਮਾਤਾ-ਪਿਤਾ ਅਤੇ ਪਿ੍ਰੰਸੀਪਲ ਸਾਹਿਬਾਨ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਰਨਲ ਹਿਤੇਸ਼ ਦੁੱਗਲ ਨੇ ਦੱਸਿਆ ਕਿ ਆਲ ਇੰਡੀਆ ਥਲ ਸੈਨਿਕ ਕੈਂਪ ਨਵੀਂ ਦਿੱਲੀ ਵਿਖੇ ਪੂਰੇ ਭਾਰਤ ਵਿਚੋਂ 17 ਡਾਇਰੈਕਟੋਰੇਟਾਂ ਨੇ ਭਾਗ ਲਿਆ, ਜਿਸ ਵਿਚ ਵੱਖ-ਵੱਖ ਗਤੀਵਿਧੀਆਂ ਤਹਿਤ ਫਾਇਰਿੰਗ, ਮੈਪ ਰੀਡਿੰਗ ਅਤੇ ਆਬਸਟੈਕਲ ਕੋਰਸ ਆਦਿ ਦੇ ਮੁਕਾਬਲੇ ਹੋਏ। ਉਨਾਂ ਦੱਸਿਆ ਕਿ ਇਸ ਕੈਂਪ ਵਿਚ 21 ਪੰਜਾਬ ਬਟਾਲੀਅਨ ਐਨ. ਸੀ. ਸੀ ਕਪੂਰਥਲਾ ਦੇ 10 ਕੈਡਿਟਾਂ ਨੇ ਭਾਗ ਲਿਆ ਅਤੇ ਇਨਾਂ ਦੇ ਵੱਡੇ ਯੋਗਦਾਨ ਸਦਕਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ ਡਾਇਰੈਕਟੋਰੇਟ ਨੇ ਪੂਰੇ ਭਾਰਤ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਇਸ ਟੀਮ ਨੂੰ ਸੂਬਦਾਰ ਅਵਤਾਰ ਸਿੰਘ ਨੇ ਟ੍ਰੇਨਿੰਗ ਕਰਵਾਈ ਅਤੇ ਐਨ. ਸੀ. ਸੀ ਅਫ਼ਸਰ ਸ਼ਰਵਨ ਕੁਮਾਰ ਯਾਦਵ ਨੇ ਇਸ ਟੀਮ ਦੇ ਕੰਟੀਜੰਟ ਕਮਾਂਡਰ ਵਜੋਂ ਸੇਵਾ ਨਿਭਾਈ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਪੂਰਥਲਾ ਦੇ ਪਿ੍ਰੰਸੀਪਲ ਡਾ. ਤੇਜਿੰਦਰ ਪਾਲ, ਐਨ. ਸੀ. ਸੀ ਅਫ਼ਸਰ ਕੈਪਟਨ ਅਮਰੀਕ ਸਿੰਘ, ਲੈਫਟੀਨੈਂਟ ਜਗਬੀਰ ਸਿੰਘ ਭੁੱਲਰ, ਪ੍ਰਬਲ ਕੁਮਾਰ ਜੋਸ਼ੀ, ਆਲੋਕ ਗੋਸਵਾਮੀ, ਰਾਜੇਸ਼ ਕੁਮਾਰ, ਪੁਨੀਤ ਪਾਸੀ, ਸ਼ਰਵਨ ਕੁਮਾਰ ਯਾਦਵ, ਸ਼ਮਿੰਦਰ ਸਿੰਘ, ਸੂਬੇਦਾਰ ਮੇਜਰ ਚਿਮਨ ਸਿੰਘ, ਸੁਪਰਡੈਂਟ ਬਲਵਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਕੈ

All Time Favorite

Categories