Punjabi Samachar

ਜ਼ਿਲੇ ਦੇ 610294 ਵੋਟਰ ਕਰਨਗੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ

ਜ਼ਿਲੇ ਦੇ 610294 ਵੋਟਰ ਕਰਨਗੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ
*ਲੋਕ ਸਭਾ ਚੋਣਾਂ ਲਈ ਜ਼ਿਲੇ ਵਿਚ 768 ਪੋਲਿੰਗ ਬੂਥ ਸਥਾਪਿਤ
ਕਪੂਰਥਲਾ, 17 ਮਈ :
ਲੋਕ ਸਭਾ ਚੋਣਾਂ ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਜ਼ਿਲ ਦੇ ਕੁੱਲ 610294 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਜ਼ਿਲੇ ਵਿਚ ਕੁੱਲ 318805 ਪੁਰਸ਼, 291457 ਮਹਿਲਾ ਅਤੇ 32 ਤੀਸਰੇ ਲਿੰਗ ਨਾਲ ਸਬੰਧਤ ਵੋਟਰ ਹਨ। ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਪੈਂਦੇ ਜ਼ਿਲੇ ਦੇ ਹਲਕੇ 26-ਭੁਲੱਥ ਵਿਚ ਕੁੱਲ 135628 ਵੋਟਰ ਹਨ, ਜਿਨਾਂ ਵਿਚ 68734 ਮਰਦ, 66892 ਮਹਿਲਾ ਅਤੇ 2 ਤੀਸਰੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਿਲ ਹਨ। ਇਸੇ ਤਰਾਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਪੈਂਦੇ ਜ਼ਿਲੇ ਦੇ ਦੂਸਰੇ ਵਿਧਾਨ ਸਭਾ ਹਲਕੇ 29-ਫਗਵਾੜਾ ਵਿਚ ਕੁੱਲ 184829 ਵੋਟਰ ਹਨ, ਜਿਨਾਂ ਵਿਚ 97334 ਮਰਦ, 87488 ਮਹਿਲਾ ਅਤੇ 7 ਤੀਸਰੇ ਲਿੰਗ ਨਾਲ ਸਬੰਧਤ ਵੋਟਰ ਹਨ। ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਪੈਂਦੇ ਜ਼ਿਲੇ ਦੇ ਹਲਕੇ 27-ਕਪੂਰਥਲਾ ਵਿਚ ਕੁੱਲ 144240 ਵੋਟਰ ਹਨ, ਜਿਨਾਂ ਵਿਚ 75608 ਪੁਰਸ਼, 68612 ਮਹਿਲਾ ਅਤੇ 20 ਤੀਸਰੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਿਲ ਹਨ। ਇਸੇ ਹਲਕੇ ਵਿਚ ਪੈਂਦੇ ਜ਼ਿਲੇ ਦੇ ਦੂਸਰੇ ਵਿਧਾਨ ਸਭਾ ਹਲਕੇ 28-ਸੁਲਤਾਨਪੁਰ ਲੋਧੀ ਵਿਚ ਕੁੱਲ 145597 ਵੋਟਰ ਹਨ, ਜਿਨਾਂ ਵਿਚ 77129 ਪੁਰਸ਼, 68465 ਮਹਿਲਾ ਅਤੇ 3 ਤੀਸਰੇ ਲਿੰਗ ਨਾਲ ਸਬੰਧਤ ਵੋਟਰ ਹਨ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਵਿਚ ਹਰੇਕ ਵੋਟਰ ਵੱਲੋਂ ਉਸ ਦੇ ਜਮਹੂਰੀ ਹੱਕ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਕੁੱਲ 768 ਪੋਲਿੰਗ ਬੂਥ ਬਣਾਏ ਗਏ ਹਨ, ਜਿਨਾਂ ਵਿਚੋਂ ਵਿਧਾਨ ਸਭਾ ਹਲਕਾ ਭੁਲੱਥ ਵਿਚ 174, ਕਪੂਰਥਲਾ ਵਿਚ 184, ਸੁਲਤਾਨਪੁਰ ਲੋਧੀ ਵਿਚ 190 ਅਤੇ ਫਗਵਾੜਾ ਵਿਚ 220 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਹਰੇਕ ਹਲਕੇ ਵਿਚ ਮਾਡਲ ਪੋਲਿੰਗ ਬੂਥ ਤੋਂ ਇਲਾਵਾ ਮਹਿਲਾ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਬੂਥ ਵੀ ਸਥਾਪਿਤ ਕੀਤੇ ਗਏ ਹਨ।
ਫੋਟੋ :