Punjab

-550ਵਾਂ ਪ੍ਰਕਾਸ਼ ਪੁਰਬ-

-550ਵਾਂ ਪ੍ਰਕਾਸ਼ ਪੁਰਬ-

-550ਵਾਂ ਪ੍ਰਕਾਸ਼ ਪੁਰਬ-


ਡਿਜੀਟਲ ਮਿੳੂਜ਼ੀਅਮ ਨੇ ਰੂਹਾਨੀ ਰੰਗ ਵਿਚ ਰੰਗਿਆ ਕਪੂਰਥਲਾ
*ਡਿਪਟੀ ਕਮਿਸ਼ਨਰ ਨੇ ਡਿਜੀਟਲ ਮਿੳੂਜ਼ੀਅਮ ਅਤੇ ਲਾਈਟ ਐਂਡ ਸਾੳੂਂਡ ਸ਼ੋਅ ਪ੍ਰੋਗਰਾਮ ਦਾ ਕੀਤਾ ਸ਼ੁੱਭ ਆਰੰਭ
*24 ਤੇ 25 ਨੂੰ ਸਵੇਰੇ 6.30 ਤੋਂ ਸ਼ਾਮ 6 ਵਜੇ ਤੱਕ ਚੱਲੇਗਾ ਡਿਜੀਟਲ ਮਿੳੂਜ਼ੀਅਮ ਅਤੇ ਸ਼ਾਮ 7 ਵਜੇ ਤੋਂ ਚੱਲਣਗੇ ਲਾਈਟ ਐਂਡ ਸਾੳੂਂਡ ਸ਼ੋਅ
*ਕਪੂਰਥਲਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਰਣਧੀਰ ਕਾਲਜ ਪਹੰੁਚਣ ਦੀ ਕੀਤੀ ਅਪੀਲ


ਕਪੂਰਥਲਾ, 23 ਅਕਤੂਬਰ ,2019  :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿੳੂਜ਼ੀਅਮ ਅਤੇ ਲਾਈਟ ਐਂਡ ਸਾੳੂਂਡ ਸ਼ੋਅ ਪ੍ਰੋਗਰਾਮ ਅੱਜ ਨਵਾਬ ਜੱਸਾ ਸਿਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੀ ਗਰਾੳੂਂਡ ਵਿਚ ਸ਼ੁਰੂ ਹੋ ਗਿਆ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਪ੍ਰੋਗਰਾਮ ਲਗਾਤਾਰ ਤਿੰਨ ਦਿਨ ਲੋਕਾਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਅਧਿਆਤਮਕਤਾ ਦੀ ਛਹਿਬਰ ਲਗਾਉਣਗੇ। ਅੱਜ ਪਹਿਲੇ ਦਿਨ ਡਿਜੀਟਲ ਮਿੳੂਜ਼ੀਅਮ ਦਾ ਸ਼ੁੱਭ ਆਰੰਭ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਵੱਲੋਂ ਕੀਤਾ ਗਿਆ। ਇਸ ਦੌਰਾਨ ਉਨਾਂ ਖ਼ੁਦ ਅਧਿਕਾਰੀਆਂ ਸਮੇਤ ਸਾਰੇ ਮਿੳੂਜ਼ੀਅਮ ਦਾ ਦੌਰਾ ਕੀਤਾ ਅਤੇ ਸਾਰੀਆਂ ਸਕਰੀਨਾਂ ਨੂੰ ਵਾਚਣ ਤੋਂ ਇਲਾਵਾ ਡਿਜੀਟਲ ਥਿਏਟਰ ਦਾ ਵੀ ਆਨੰਦ ਮਾਣਿਆ।

-550ਵਾਂ ਪ੍ਰਕਾਸ਼ ਪੁਰਬ-

ਉਨਾਂ ਦੱਸਿਆ ਕਿ 24 ਤੇ 25 ਅਕਤੂਬਰ ਨੂੰ ਇਹ ਮਿੳੂਜੀਅਮ ਦੋਵੇਂ ਦਿਨ ਸਵੇਰੇ 6.30 ਤੋਂ ਸ਼ਾਮ 6 ਵਜੇ ਤੱਕ ਖੁੱਲਾ ਰਹੇਗਾ, ਜਿਸ ਵਿਚ ਅਤਿ-ਆਧੁਨਿਕ ਤਕਨੀਕਾਂ ਵਾਲੇ ਇਸ ਮਿਉਜ਼ੀਅਮ ਵਿਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਜ਼ਰੀਏ ਰੂਪਮਾਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 24 ਤੇ 25 ਅਕਤੂਬਰ ਸ਼ਾਮ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ’ਤੇ ਚਾਨਣਾ ਪਾਉਂਦਾ ਲਾਈਟ ਐਂਡ ਸਾੳੂਂਡ ਸ਼ੋਅ ਚੱਲਣਗੇ, ਜੋ ਕਿ ਦੋਵੇਂ ਦਿਨ ਸ਼ਾਮ 7 ਤੋਂ 7.45 ਵਜੇ ਅਤੇ 8.30 ਤੋਂ 9.15 ਵਜੇ ਤੱਕ ਹੋਣਗੇ। ਉਨਾਂ ਦੱਸਿਆ ਕਿ ਰੰਗਦਾਰ ਦਿਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲਾ 45 ਮਿੰਟ ਦਾ ਲਾਈਟ ਐਂਡ ਸਾੳੂਂਡ ਸ਼ੋਅ ਕਪੂਰਥਲਾ ਦੀ ਧਰਤੀ ’ਤੇ ਆਪਣੀ ਕਿਸਮ ਦਾ ਅਜਿਹਾ ਪਹਿਲਾ ਸ਼ੋਅ ਹੋਵੇਗਾ। ਉਨਾਂ ਕਪੂਰਥਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਕਰਵਾਏ ਜਾ ਰਹੇ ਇਨਾਂ ਸਮਾਗਮਾਂ ਵਿਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ। ਉਨਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਦਾਖਲਾ ਬਿਲਕੁਲ ਮੁਫ਼ਤ ਹੈ ਅਤੇ ਲੋਕਾਂ ਲਈ ਹਰ ਸਹੂਲਤ ਦੇ ਪ੍ਰਬੰਧ ਕੀਤੇ ਗਏ ਹਨ।

-550ਵਾਂ ਪ੍ਰਕਾਸ਼ ਪੁਰਬ-

-550ਵਾਂ ਪ੍ਰਕਾਸ਼ ਪੁਰਬ-  ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਵੀ. ਕੇ ਸਿੰਘ ਨੇ ਵੀ ਪੰਜਾਬ ਸਰਕਾਰ ਦੇ ਇਸ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਹੁੰਮ-ਹੁੰਮਾ ਕੇ ਇਸ ਦਾ ਆਨੰਦ ਲੈਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜਨ ਦਾ ਇਹ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਪੀ. ਸੀ. ਐਸ ਅਫ਼ਸਰ ਸ੍ਰੀਮਤੀ ਸਵਾਤੀ ਟਿਵਾਣਾ ਤੇ ਸ੍ਰੀ ਰੋਹਿਤ ਗੁਪਤਾ, ਡੀ. ਐਸ. ਪੀ ਸ. ਹਰਿੰਦਰ ਸਿੰਘ ਗਿੱਲ, ਏ. ਪੀ. ਆਰ. ਓ ਸ. ਹਰਦੇਵ ਸਿੰਘ ਆਸੀ, ਪ੍ਰੋ. ਸਰਬਜੀਤ ਸਿੰਘ ਧੀਰ, ਪ੍ਰੋ. ਵਰਿੰਦਰ ਕੁਮਾਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਜੇ. ਪੀ. ਸਿੰਘ, ਡਾ. ਮੀਨਾ ਸੇਠੀ, ਸਟੇਟ ਐਵਾਰਡੀ ਸ. ਮੰਗਲ ਸਿੰਘ ਭੰਡਾਲ, ਡੀ. ਐਸ. ਪੀ, ਐਸ. ਐਚ. ਓ ਸਿਟੀ ਇੰਸ. ਸ. ਦਰਸ਼ਨ ਸਿੰਘ, ਵਧੀਕ ਟ੍ਰੈਫਿਕ ਇੰਚਾਰਜ ਐਸ. ਆਈ ਦਰਸ਼ਨ ਸਿੰਘ, ਏ. ਐਸ. ਆਈ ਸ. ਗੁਰਨਾਮ ਸਿੰਘ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।